कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਨਸ਼ੇ ਦੀ ਉਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਅੱਜ ਮਿਤੀ 05 ਅਪ੍ਰੈਲ (ਵਿਕ੍ਰਾਤ ਮਦਾਨ ) : ਰਾਜ ਕੁਮਾਰ ਨੰਗਲ, ਫਿਲੌਰ ਸ਼ਹਿਰ ’ਚ ਨੌਜਵਾਨ ਦੀ ਨਸ਼ੇ ਦੀ ਉਵਰਡੋਜ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਗ ਅਰਾਈਆ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਤਲਵਣ ਰੋਡ ’ਤੇ ਆਲੂਆਂ ਦੇ ਸਟੋਰ ਨੇੜਿਓਂ ਇਕ 27-28 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁੱਜ ਕੇ ਦੇਖਿਆ ਤਾਂ ਲਾਸ਼ ਕੋਲ ਟੀਕਾ ਲਾਉਣ ਵਾਲੀ ਸਰਿੰਜ, ਇਕ ਮੋਬਾਇਲ ਫ਼ੋਨ , ਭੂਜੀਏ ਦਾ ਪੈਕਟ ਤੇ ਬੀੜੀਆਂ ਦਾ ਬੰਡਲ ਪਿਆ। ਫੋਨ ਰਾਹੀਂ ਹੀ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪਰਿਵਾਰ ਨੇ ਆ ਕੇ ਪਛਾਣ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਕਾਫੀ ਸਮੇਂ ਤੋਂ ਆਪਣੇ ਨਾਨਕਿਆਂ ਘਰ ਰਹਿ ਰਿਹਾ ਸੀ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ। ਵਾਰਸਾਂ ਦੇ ਬਿਆਨਾਂ ਉਪਰਾਂਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Comments & Discussions
Be the first to comment on this article!