Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

Under 16 ਦਾ ਫਾਇਨਲ ਮੁਕਾਬਲਾ ਸੁਭਾਨਾ ਅਤੈ ਮਿਠਾਪੁਰ ਵਿਚਕਾਰ ਹੋਇਆ

ਜਲੰਧਰ ਅੱਜ 07 ਅਪ੍ਰੈਲ (ਵਿਕ੍ਹਾਂਤ ਮਦਾਨ) :ਮਿਠਾਪੁਰ ਫ਼ੁਟਬਾਲ ਗਰਾਊਂਡ ਵਿੱਚ ਯੂਥ ਸਪੋਰਟਸ ਫ਼ੁਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ 3 ਦਿਨਾਂ ਦੇ 7 ਏ ਸਾਇਟ ਫ਼ੁਟਬਾਲ ਟੂਰਨਾਮੈਂਟ ਦਾ ਅੱਜ ਸਮਾਪਨ ਹੋਇਆ. ਜਿਸ ਦੇ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਸਰਦਾਰ ਪਰਗਟ ਸਿੰਘ ਐਮ.ਐਲ.ਏ ਜਲੰਧਰ ਨੇ ਸ਼ਮੁਲਿਅਤ ਕੀਤੀ. ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਏਜੀਆਈ ਦੇ ਐਮ.ਡੀ ਸ. ਸੁਖਦੇਵ ਸਿੰਘ ਅਤੇੇ ਵਰਿੰਦਰ ਸਿੰਘ, ਸ਼੍ਰੀ ਬਲਰਾਜ ਠਾਕੁਰ ਸਾਬਕਾ ਜਿਲਾ ਪ੍ਰਧਾਨ ਕਾਂਗਰਸ ਜਲੰਧਰ ਸ਼ਹਿਰੀ, ਹਰਤਾਜ ਸਿੰਘ ਹੋਰ ਵੀ ਸ਼ਮੀਲ ਹੋਏ।

ਟੁਰਨਾਮੈਂਟ ਵਿੱਚ 27 ਟੀਮਾਂ ਨੇ ਹਿਸਾ ਲਿਆ। ਮੁਖ ਮਹਿਮਾਨ ਦਾ ਫਾਇਨਲ ਚ ਪਹੁੰਚੀ  ਟੀਮਾਂ ਨਾਲ ਤਾਰੁਫ ਕਰਵਾਇਆ ਗਿਆ। 

Under 16 ਦਾ ਫਾਇਨਲ ਮੁਕਾਬਲਾ ਸੁਭਾਨਾ ਅਤੈ ਮਿਠਾਪੁਰ ਵਿਚਕਾਰ ਹੋਇਆ ਜਿਸ ਨੂੰ ਮਿਠਾਪੁਰ ਦੀ ਟੀਮ 2-1 ਨਾਲ ਜਿੱਤ ਹੰਸਿਲ ਕਰਕੇ ਟੁਰਨਾਮੈਂਟ ਜਿੱਤਿਆ ।

ਟੂਰਨਾਮੈਂਟ ਫੁਟਬਾਲ ਕਲੱਬ ਮਿਠਾਪੁਰ ਦੇ ਪ੍ਰਧਾਨ, ਪਰਮਜੀਤ ਪਮਾੱ , ਮਨਰਾਜ ਸਿੰਘ, ਦਵਿੰਦਰ . ਗੁਰਦਵਾਰਾ ਕਮੇਟੀ ਸਿੰਘ ਸਭਾ ਅਤੇ ਵੈਲਫੇਅਰ ਕਮੇਟੀ ਮਿੱਠਾਪੁਰ ਐਨ.ਆਰ. ਆਈ ਵੀਰਾਂ ਦਾ ਬਹੁਤ ਵੱਡਾਾ ਸਹਿਯੋਗ ਰਿਹਾ। ਪੋਵਾਰ ਟੈਂਟ ਹਾਉਸ ਦੇ ਮਾਲਿਕ ਲੰਬਰਦਾਰ ਰਘੁਵੀਰ ਸਿੰਘ ਸ਼ੀਰਾ ਨੇ ਮਿੱਠਾਪੁਰ ਦੇ ਜੇਤੂ ਹੋਣ ਦੇ ਟੈਂਟ ਦਾ ਖਰਚ ਨਾਂ ਲੈਣ ਦਾ ਐਲਾਨ ਕੀਤਾ।

ਇਸ ਮੌਕੇ ਤੇ ਦਵਿੰਦਰ ਸਿੰਘ ਭੋਲ਼ੁ , ਜਗਦੀਪ ਸਿੰਘ ਪਾਵਰ, ਤਲਵਿੰਦਰ ਸਿੰਘ , ਡਾ. ਐਸ. ਰਿਟਾਰਿਡ ਸ਼ੁਰਜੀਤ ਸਿੰਘ,, ਬਲਦੇਵ ਸਿੰਘ ਦੇਵ, ਮਨਰਾਜ ਸਿੰਘ, ਹਰਬੰਸ ਸਿੰਘ ਬੰਸਾਂ , ਕੁਜੀਤ ਭੱਲਾ , ਨਰਿੰਦਰ ਸ਼ਰਮਾ.ਰਾਜਾ ਸੰਧੁ,  ਲੈਂਬਰ ਸਿੰਘ, ਹਰਵਿੰਦਰ ਸਿੰਘ। ਸ਼ੇਰ ਗਿੱਲ , ਗੋਲਾ ਮਿੱਠਾਪੁਰ,ਜਗਦੀਪ ਪਵਾਰ ਮੋਜੁਦ ਸਨ ।

Comments

No comments yet.



Latest News

Number of Visitors - 188467