Tue, 16 Jun 2026
Post Details

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੋਕਾਂ ਦੀ ਪਹਿਲੀ ਪਸੰਦ ਬਣੇ ਡਾ ਕਰਨ ਸੋਨੀ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੋਕਾਂ ਦੀ ਪਹਿਲੀ ਪਸੰਦ ਬਣੇ ਡਾ ਕਰਨ ਸੋਨੀ

 ਲੁਧਿਆਣਾ 4 ਅਪ੍ਰੈਲ (ਵਿਕਰਾਂਤ ਮਦਾਨ) ਜਗਦੇਵ ਸਿੰਘ ਗਰੇਵਾਲ  ਪੰਜਾਬ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੋਟਰਾਂ ਦੀ ਪਹਿਲੀ ਪਸੰਦ ਬਣ ਚੁੱੱਕੇ ਹਨ। ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਇੱਕ ਇਮਾਨਦਾਰ ਅਤੇ ਮਿਹਨਤੀ ਆਗੂ ਹਨ ਜੋ ਆਪਣੇ ਸਾਥੀਆਂ ਦੇ ਦਾ ਹਮੇਸ਼ਾ ਡਟ ਕੇ ਸਾਥ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਅਤੇ ਵਿਧਾਨ ਸਭਾ ਹਲਕਾ ਜਲੰਧਰ ਕੈਟ ਦੇ ਕੋਆਰਡੀਨੇਟਰ ਡਾ ਕਰਨ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ। ਜੋ ਆਪਣੇ ਸਾਥੀ ਆਗੂਆਂ ਅਤੇ ਵਰਕਰਾਂ ਦੇ ਹਰ ਦੁੱਖ ਸੁੱਖ ਵਿੱਚ ਡਟ ਕੇ ਖੜ੍ਹਦੇ ਹਨ। ਅਸੀਂ ਲੁਧਿਆਣਾ ਵਾਸੀ ਖੁਸ਼ਕਿਸਮਤ ਹਾਂ ਕਿ ਸਾਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗਾ ਉਮੀਦਵਾਰ ਮਿਲਿਆ ਹੈ ਇਸ ਲਈ ਹੁਣ ਸਾਡੀ ਲੁਧਿਆਣਾ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਰਾਜਾ ਵੜਿੰਗ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜੀਏ ਤਾ ਕਿ ਉਹ ਲੁਧਿਆਣੇ ਨੂੰ ਦੇਸ਼ ਦਾ ਸਭ ਤੋਂ ਵਧੀਆ ਸਹਿਰ ਬਣਾਉਣ ਲਈ ਆਪਣੀ ਆਵਾਜ਼ ਬੁਲੰਦ ਕਰ ਸਕਣ ਇਸ ਮੋਕਕੇ ਮਲਕੀਤ ਦਾਖਾ. ਕੇ.ਕੇ ਬਾਬਾ, ਸੁਰਿੰਦਰ ਡਾਵਰ, ਡਾ ਡੀ. ਪੀ. ਸੋਨੀ ਵੀ ਹਾਜ਼ਰ ਸਨ ।

Views: 230

Comments & Discussions

Be the first to comment on this article!



Latest News

Number of Visitors - 167373