Wed, 17 Jun 2026
Post Details

ਜਲੰਧਰ ਵਾਸੀ ਭਾਜਪਾ ਦੇ ਸਰਬਪੱਖੀ ਵਿਕਾਸ ਮਾਡਲ ਨੂੰ ਦੇਣਗੇ ਵੋਟ-ਸੁਸ਼ੀਲ ਰਿੰਕੂ

 

 

 

G2Mਜਲੰਧਰ (ਵਿਕਰਾਂਤ ਮਦਾਨ) 8 ਮਈ 24:- ਜਲੰਧਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਇਸ ਵਾਰ ਜਲੰਧਰ ਦੇ ਲੋਕ ਭਾਜਪਾ ਦੇ ਸਰਬਪੱਖੀ ਵਿਕਾਸ ਮਾਡਲ ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਬਦਲਦੇ ਸੁਭਾਅ ਵਿੱਚ ਵੋਟਰਾਂ ਦੀ ਵੋਟ ਦਾ ਮਹੱਤਵ ਬਹੁਤ ਜ਼ਿਆਦਾ ਹੋ ਗਿਆ ਹੈ ਅਤੇ ਅੱਜ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਹੜੀ ਪਾਰਟੀ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਂਦੀ ਹੈ, ਉਹ ਵਾਰ-ਵਾਰ ਸੱਤਾ ਵਿੱਚ ਆਉਂਦੀ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਭਾਰਤ ਦੇ ਹਰ ਕੋਨੇ ਵਿੱਚ ਵਿਕਾਸ ਕੀਤਾ ਹੈ ਵਿਰੋਧੀ ਪਾਰਟੀਆਂ ਦੇ ਏਜੰਡੇ ਮੋਦੀ ਸਰਕਾਰ ਦੀਆਂ ਵਿਕਾਸ ਪੱਖੀ ਨੀਤੀਆਂ ਦੇ ਸਾਹਮਣੇ ਫੇਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਮੋਦੀ ਸਰਕਾਰ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ, ਜਿਸ ਦਾ ਸਭ ਤੋਂ ਵੱਧ ਫਾਇਦਾ ਜਲੰਧਰ ਦੇ ਖੇਡ ਉਦਯੋਗ ਨੂੰ ਹੋਵੇਗਾ ਜਲੰਧਰ ਕਿ ਹਰ ਕੋਈ ਵਾਰ-ਵਾਰ ਪਰਖਿਆ ਗਿਆ ਹੈ, ਇਸ ਵਾਰ ਭਾਜਪਾ ਉਨ੍ਹਾਂ ਨੂੰ ਇਕ ਵਾਰ ਪਰਖ ਲਵੇਗੀ।

Views: 51

Comments & Discussions

Be the first to comment on this article!



Latest News

Number of Visitors - 167379