Wed, 17 Jun 2026
Post Details

*ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ 'ਚ ਕੀਤਾ ਸ਼ਾਮਲ, ਕਿਹਾ-  ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਆਪ*

*ਜਲੰਧਰ 'ਚ ਕਾਂਗਰਸ ਤੇ ਭਾਜਪਾ ਨੂੰ ਝਟਕਾ! ਦੋਵੇਂ ਪਾਰਟੀਆਂ ਦੇ ਕਈ ਆਗੂ 'ਆਪ' 'ਚ ਸ਼ਾਮਲ*

*ਕੌਂਸਲਰ ਰਾਜੀਵ ਓਂਂਕਾਰ ਟਿੱਕਾ, ਦਰਸ਼ਨ ਭਗਤ ਸਮੇਤ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ*

*ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਆਗੂਆਂ ਨੂੰ ਪਾਰਟੀ 'ਚ ਕੀਤਾ ਸ਼ਾਮਲ, ਕਿਹਾ-  ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਆਪ*

*ਜਲੰਧਰ/ਚੰਡੀਗੜ੍ਹ, 24 ਜੂਨ* (ਵਿਕਰਾਂਤ ਮਦਾਨ) : ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੂੰ ਵੀ ਕਾਫੀ ਮਜ਼ਬੂਤੀ ਮਿਲੀ ਹੈ। ਸੋਮਵਾਰ ਨੂੰ ਦੋਵਾਂ ਪਾਰਟੀਆਂ ਦੇ ਕਈ ਆਗੂ, ਕੌਂਸਲਰ ਅਤੇ ਸਾਬਕਾ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਤੋਂ 'ਆਪ' ਉਮੀਦਵਾਰ ਮੋਹਿੰਦਰ ਭਗਤ ਦੀ ਮੌਜੂਦਗੀ 'ਚ ਸਾਰੇ ਆਗੂਆਂ ਨੂੰ ਰਸਮੀ ਤੌਰ 'ਤੇ ਪਾਰਟੀ 'ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ 'ਆਪ' ਪਰਿਵਾਰ 'ਚ ਸਵਾਗਤ ਕੀਤਾ।

ਜਲੰਧਰ ਨਗਰ ਨਿਗਮ ਦੇ ਕੌਂਸਲਰ ਰਾਜੀਵ ਓਂਂਕਾਰ ਟਿੱਕਾ, ਦਰਸ਼ਨ ਭਗਤ ਸਮੇਤ ਕਾਂਗਰਸ ਅਤੇ ਭਾਜਪਾ ਦੇ ਕਈ ਸਥਾਨਕ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਮੁਕੇਸ਼ ਸਿਆਲ (ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ, ਜਲੰਧਰ ਸ਼ਹਿਰ), ਗੁਰਬਚਨ ਜੱਲਾ (ਸਕੱਤਰ ਕਾਂਗਰਸ ਪਾਰਟੀ, ਜਲੰਧਰ), ਸਚਿਨ ਲਵਲੀ (ਸਕੱਤਰ ਕਾਂਗਰਸ ਪਾਰਟੀ, ਜਲੰਧਰ) ਗਗਨ ਪੰਨਵਾ (ਪ੍ਰਧਾਨ ਬਰਾੜ ਸਭਾ ਜਲੰਧਰ), ਵਿਸ਼ਾਲ ਸ਼ਾਲੂ (ਕਾਂਗਰਸ), ਅਮਨ ਲਾਂਬਾ, ਸੰਗ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਕਾਂਗਰਸ ਪਾਰਟੀ ਤੋਂ ਧਰਮਪਾਲ ਭਾਸ਼, ਰਾਜੀਵ ਭਾਸ਼, ਬੋਡ ਰਾਓ ਭਾਸ਼, ਮੋਹਿੰਦਰ ਭਾਸ਼, ਰਾਜੇਸ਼ ਭਾਸ਼, ਬਚਨ ਭਾਸ਼, ਯਸ਼ ਭਾਸ਼, ਰਾਜਕੁਮਾਰ ਭਾਸ਼, ਰਮੇਸ਼ ਭਾਸ਼, ਨਿਤਿਨ ਭਾਸ਼ ਅਤੇ ਕਾਨੂੰ ਬਹਿਲ ਸ਼ਾਮਿਲ ਹੋਏ। ਜਦੋਂਕਿ ਭਾਜਪਾ ਤੋਂ ਅਮਨਦੀਪ ਸਿੰਘ ਲਾਂਬਾ, ਸੌਰਵ ਅਰੋੜਾ ਅਤੇ ਲਲਿਤ ਕੁਮਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।  ਕਾਂਗਰਸ ਪਾਰਟੀ ਤੋਂ ਸੁਖਦੇਵ ਸਿੰਘ ਲਾਹੌਰੀਆ, ਟੋਨੀ ਸ਼ਰਮਾ, ਪ੍ਰੀਤਮ ਲਾਲ ਮੰਡ, ਸੁਨੀਲ ਕੁਮਾਰ ਸੋਨੂੰ, ਵਿਜੇ ਕੁਮਾਰ ਪੱਪੂ, ਸੁਖਦੇਵ ਕੁਮਾਰ ਗੁੱਗੀ, ਮੱਖਣ ਸਿੰਘ, ਗੁਰਪ੍ਰੀਤ ਸਿੰਘ ਚੌਹਾਨ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਲੰਧਰ ਪੱਛਮੀ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਵਾਰ ਇੱਥੋਂ ਦੇ ਲੋਕ ਧੋਖੇਬਾਜ਼ਾਂ ਨੂੰ ਜਵਾਬ ਦੇਣਗੇ ਅਤੇ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣਗੇ।

ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਾਰਟੀ ਲਈ ਨਿਰਸਵਾਰਥ ਹੋ ਕੇ ਕੰਮ ਕਰਾਂਗੇ।  ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਵਿੱਚ ਪਾਰਟੀ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਲਈ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਾਂਗੇ।

Views: 80

Comments & Discussions

Be the first to comment on this article!



Latest News

Number of Visitors - 167434