Wed, 17 Jun 2026
Post Details

ਕਾਂਗਰਸੀ ਉਮੀਦਵਾਰ ਉਪਰ ਇਲਜ਼ਾਮ ਲਾਉਣ ਤੋ ਪਹਿਲਾ ਆਪਣੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਹਰਜੋਤ ਬੈਂਸ : ਰਜਿੰਦਰ ਬੇਰੀ 

ਕਾਂਗਰਸੀ ਉਮੀਦਵਾਰ ਉਪਰ ਇਲਜ਼ਾਮ ਲਾਉਣ ਤੋ ਪਹਿਲਾ ਆਪਣੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਹਰਜੋਤ ਬੈਂਸ : ਰਜਿੰਦਰ ਬੇਰੀ 

ਅੱਜ ਮਿਤੀ  (विक्रांत  मदान) :  ਅੱਜ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਉੱਪਰ ਇਲਜ਼ਾਮ ਲਗਾਉਣ ਤੋ ਪਹਿਲਾ ਪੰਜਾਬ ਦੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਮੰਤਰੀ ਹਰਜੋਤ ਬੈਂਸ । ਜੇਕਰ ਸਰਕਾਰ ਨੂੰ ਪਤਾ ਹੈ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਫੰਡਾ ਵਿਚ ਘੋਟਾਲੇ ਹੋਏ ਹਨ ਤਾ ਫਿਰ ਪੰਜਾਬ ਸਰਕਾਰ ਪਿਛਲੇ ਢਾਈ ਸਰਕਾਰ ਤੋ ਕਿਉ ਸੁੱਤੀ ਪਈ ਹੈ । ਉਸ ਦੀ ਜਾਂਚ ਕਰੋ ਜੇਕਰ ਪਿਛਲੀ ਕਾਂਗਰਸ ਦੀ ਸਰਕਾਰ ਵਿਚ ਘੋਟਾਲੇ ਹੋਏ ਹਨ ਤਾਂ ਆਮ ਆਦਮੀ ਪਾਰਟੀ 2023 ਦੀ ਲੋਕ ਸਭਾ ਦੀ ਉਪ ਚੋਣ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਆਮ ਆਦਮੀ ਪਾਰਟੀ ਨੇਆਪਣਾ ਉਮੀਦਵਾਰ ਕਿਉ ਬਣਾਇਆ ਸੀ , ਕਿ ਉਸ ਸਮੇਂ ਇਸ ਸਰਕਾਰ ਨੂੰ ਘੋਟਾਲੇ ਯਾਦ ਨਹੀ ਸਨ । ਆਮ ਆਦਮੀ ਪਾਰਟੀ ਦਾ ਜੋ ਨਕਲੀ ਚਿਹਰਾ ਸੀ ਉਹ ਹੁਣ ਲੋਕਾਂ ਸਾਹਮਣੇ ਆ ਚੁਕਿਆ ਹੈ ਹੁਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਿਛਲੇ ਮਹੀਨੇ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਬੁਰੀ ਤਰਾਂ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੋਲੋ ਹਾਰਿਆ ਹੈ । ਆਮ ਆਦਮੀ ਪਾਰਟੀ ਨੇ ਸਾਰੀ ਸਰਕਾਰ ਜਲੰਧਰ ਵਿਖੇ ਬਿਠਾ ਦਿੱਤੀ ਹੈ ਪਰ ਹੁਣ ਲੋਕ ਸਭ ਕੁੱਝ ਸਮਝ ਚੁੱਕੇ ਹਨ । ਜੇਕਰ ਆਮ ਆਦਮੀ ਪਾਰਟੀ ਨੂੰ ਆਪਣੇ ਕੀਤੇ ਹੋਏ ਕੰਮਾਂ ਉੱਪਰ ਇਨਾਂ ਭਰੋਸਾ ਹੈ ਤਾਂ ਆਮ ਆਦਮੀ ਪਾਰਟੀ ਆਪਣੇ ਕਿਸੇ ਪੁਰਾਣੇ ਲੀਡਰ ਜਾਂ ਵਲੰਟੀਅਰ ਨੂੰ ਮੈਦਾਨ ਵਿਚ ਕਿਉ ਉਤਰਦੀ ਹੈ । ਪਿਛਲੇ ਸਾਲ ਤੋ ਹੁਣ ਤਕ ਜਲੰਧਰ ਵਿਚ ਇਹ ਤੀਸਰੀ ਚੋਣ ਹੋਣ ਜਾ ਰਹੀ ਹੈ ਹਰਜੋਤ ਬੈਂਸ ਦਸਣ ਕੀ ਤੁਹਾਡੀ ਪਾਰਟੀ ਨੇ ਆਪਣੇ ਕਿਹੜੇ ਪੁਰਾਣੇ ਲੀਡਰ ਜਾਂ ਵਲੰਟੀਅਰ ਨੂੰ ਟਿਕਟ ਦਿੱਤੀ । 2023 ਦੀਆਂ ਲੋਕ ਸਭਾ ਦੀਆਂ ਉਪ ਚੋਣਾਂ ਵਿਚ ਸਾਬਕਾ ਕਾਂਗਰਸ ਦੇ ਵਿਧਾਇਕ ਨੂੰ ਟਿਕਟ ਦਿੱਤੀ , 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ  ਅਕਾਲੀ ਦਲ ਦੇ ਸਾਬਕਾ ਵਿਧਾਇਕ ਨੂੰ ਟਿਕਟ ਦਿਤੀ ਅਤੇ ਹੁਣ 2024 ਦੀ ਜਲੰਧਰ ਵੈਸਟ ਦੀ ਉਪ ਚੋਣ ਵਿਚ ਭਾਜਪਾ ਦੇ ਲੀਡਰ ਨੂੰ ਟਿਕਟ ਦੇ ਦਿੱਤੀ ਹੈ । ਇਹ ਜਨਤਾ ਸਭ ਜਾਣਦੀ ਹੈ । ਇਹ ਜਨਤਾ ਦਲਬਦਲੂਆ ਨੂੰ ਬਿਲਕੁਲ ਮੂੰਹ ਨਹੀ ਲਗਾਵੇਗੀ । ਹਰਜੋਤ ਬੈਂਸ ਜੀ ਨੂੰ ਚਾਹੀਦਾ ਹੈ ਕਿ ਬਿਆਨਬਾਜੀ ਛਡੋ ਸਰਕਾਰ ਤੁਹਾਡੀ ਹੈ ਜੇਕਰ ਕੋਈ ਘੋਟਾਲਾ ਹੋਇਆਂ ਹੈ ਤਾਂ ਉਸਦੀ ਜਾਂਚ ਕਰਵਾਓ ।

Views: 96

Comments & Discussions

Be the first to comment on this article!



Latest News

Number of Visitors - 167441