Thu, 04 Jun 2026
Post Details

ਜ਼ਿਲ੍ਹਾ ਅਕਾਲੀ ਦਲ ਵਲੋਂ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਦਾ ਕੀਤਾ ਸਵਾਗਤ । 

 

ਜਲੰਧਰ 2 ਜਨਵਰੀ (ਸੋਨੂੰ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਮੌਕੇ ਮਿਲਾਪ ਚੌਂਕ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਪੰਜ ਘੋੜ ਸਵਾਰ ਨਿਸ਼ਾਨਚੀ ਸਿੰਘ,ਪੰਜ ਪਿਆਰਿਆਂ ਤੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਦਾ ਫੁਲਾਂ ਦੀ ਵਰਖਾ ਕਰਦਿਆਂ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਨੂੰ ਸਿਰੋਪਾਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਂਟ ਕਰ ਨਤਮਸਤਕ ਹੋਏ।
      ਇਸ ਮੌਕੇ ਸ੍ਰੀ ਗੁਰੂ ਕਲਗੀਧਰ ਗਤਕਾ ਅਖਾੜਾ ਦੇ ਜਥੇ ਦੇ ਸਿੰਘਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੀ ਸਟੇਜ ਤੋਂ ਗੱਤਕੇ ਦੇ ਜੌਹਰ ਵਿਖਾਏ ਗਏ
    ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ,ਸ਼ਹਿਰ ਵਾਸੀਆਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਵੱਖ ਵੱਖ ਆਗੂਆਂ ਵਲੋਂ ਸਬੋਧਨ ਕੀਤਾ ਗਿਆ।ਸਟੇਜ ਸਕੱਤਰ ਦੀ ਸੇਵਾ ਯੂਥ ਅਕਾਲੀ ਆਗੂ ਰਾਜਬੀਰ ਸਿੰਘ ਸ਼ੰਟੀ ਵਲੋਂ ਬਾਖੁਬੀ ਨਿਭਾਈ ਗਈ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਧਾਰਮਿਕ ਆਗੂ ਰਾਜਨੀਤਕ, ਸਮਾਜਸੇਵੀ ਸਿੰਘ ਸਭਾਵਾਂ ਤੇ ਨਗਰ ਕੀਰਤਨ ਦੇ ਨਾਲ ਚਲ ਰਹੇ ਗਤਕਾ ਪਾਰਟੀਆਂ, ਸ਼ਬਦੀ ਜਥਿਆਂ ਇਸਤਰੀ ਸਤਿਸੰਗ ਸਭਾਵਾਂ ਨੂੰ ਸਨਮਾਨਿਤ ਕੀਤਾ ਗਿਆ।ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਤੇ ਲੰਗਰ ਦੀ ਸੇਵਾ ਹਰਪ੍ਰੀਤ ਸਿੰਘ ਸਚਦੇਵਾ,ਜਗਦੀਪ ਸਿੰਘ, ਇੰਦਰਪਾਲ ਸਿੰਘ ਦੇ ਪ੍ਰੀਵਾਰਾਂ ਵਲੋਂ ਕੀਤੀ ਗਈ। 
       ਇਸ ਮੌਕੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਮਨਜੀਤ ਸਿੰਘ,ਐਚ ਐਸ ਵਾਲੀਆ,ਕੇਡੀ ਭੰਡਾਰੀ, ਸਰਬਜੀਤ ਸਿੰਘ ਮੱਕੜ,ਵਨੀਤ ਧੀਰ ਮੇਅਰ,ਨੀਤਿਨ ਕੋਹਲੀ, ਸਾਹਿਬ ਸਿੰਘ ਢਿੱਲੋਂ,ਕਮਲਜੀਤ ਸਿੰਘ ਟੋਨੀ, ਜੀਤਮਹਿੰਦਰ ਸਿੰਘ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਮਨਜੀਤ ਸਿੰਘ ਟ੍ਰਾਂਸਪੋਰਟਰ,ਗੁਰਦੀਪ ਸਿੰਘ ਰਾਵੀ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਮਿੱਠਾ, ਅਮਰਪ੍ਰੀਤ ਸਿੰਘ ਮੌਂਟੀ, ਮਨਿੰਦਰਪਾਲ ਸਿੰਘ ਗੁੰਬਰ,ਅਮ੍ਰਿਤਬੀਰ ਸਿੰਘ, ਸੁਰਜੀਤ ਸਿੰਘ ਨੀਲਾਮਹਿਲ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਦਲਵਿੰਦਰ ਸਿੰਘ ਬੜਿੰਗ, ਗੁਰਬਚਨ ਸਿੰਘ ਕਥੂਰੀਆ, ਦਵਿੰਦਰ ਸਿੰਘ ਰਹੇਜਾ,ਹਰਜਿੰਦਰ ਸਿੰਘ ਢੀਂਡਸਾ,ਗੋਰਵ ਸੇਠ ਕੌਂਸਲਰ,ਅਮਰਜੀਤ ਸਿੰਘ ਬਰਮੀ, ਆਤਮ ਪ੍ਰਕਾਸ਼ ਸਿੰਘ ਬਬਲੂ,ਮਨਬੀਰ ਸਿੰਘ ਅਕਾਲੀ, ਗੁਰਪ੍ਰੀਤ ਸਿੰਘ ਸਚਦੇਵਾ, ਪਰਮਦੀਪ ਸਿੰਘ ਗੁੰਬਰ, ਸੰਤੋਖ ਸਿੰਘ ਸੈਣੀ, ਸੁਰਜੀਤ ਸਿੰਘ ਰਾਠੋਰ, ਗੁਰਪ੍ਰੀਤ ਸਿੰਘ ਖਾਲਸਾ, ਅਵੀਨਾਸ਼ ਸਿੰਘ ਢੀਂਡਸਾ,ਅਵਤਾਰ ਸਿੰਘ ਸੈਂਹਬੀ, ਗਗਨਦੀਪ ਸਿੰਘ ਨਾਗੀ,ਚਰਨਜੀਤ ਸਿੰਘ ਲੁਬਾਣਾ, ਹਰਭਜਨ ਸਿੰਘ ਸੈਣੀ,ਮਨਦੀਪ ਅਰੋੜਾ, ਭਗਤ ਰਾਮ ਸਰੂਪ,ਜਤਿਨਿਆ ਗੁਪਤਾ, ਗੁਰਬਿੰਦਰ ਸਿੰਘ ਜੱਜ, ਸੁਖਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਮਿੰਟਾਂ, ਕੁਲਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਨਾਗੀ,ਪਵਿੰਦਰ ਸਿੰਘ ਪ੍ਰਿੰਸ ਠੁਕਰਾਲ, ਹਰਜਿੰਦਰ ਸਿੰਘ ਉਬਰਾਏ, ਗੁਰਚਰਨ ਸਿੰਘ ਕਾਨਪੁਰੀ,ਚਰਨ ਸਿੰਘ ਮਕਸੁਦਾਂ, ਅਮਰੀਕ ਸਿੰਘ ਟਾਹਲੀ, ਗੁਰਬਚਨ ਸਿੰਘ ਬੈਂਸ, ਮੋਹਨ ਸਿੰਘ, ਹਰਬੀਰ ਸਿੰਘ ਲਾਡੀ, ਗੁਰਜੀਤ ਸਿੰਘ ਪੋਪਲੀ, ਇੰਦਰਪਾਲ ਸਿੰਘ ਬੜਿੰਗ, ਹਰਜੋਤ ਸਿੰਘ ਲੱਕੀ, ਹਰਭਜਨ ਸਿੰਘ ਸੈਣੀ,ਪਵਨ ਹੰਸ, ਪ੍ਰਭਜੋਤ ਸਿੰਘ ਬੇਦੀ, ਅਵਤਾਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਬਾਦਲ,ਸਿਮਰਨ ਸਿੰਘ ਭਾਟੀਆ, ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿਦਕੀ, ਰਮਿੰਦਰ ਸਿੰਘ ਸ਼ਿਬੂ, ਕੰਵਲਪ੍ਰੀਤ ਸਿੰਘ ਸਚਦੇਵਾ, ਸੰਦੀਪ ਸਿੰਘ ਫੁੱਲ, ਜਸਪ੍ਰੀਤ ਸਿੰਘ ਸਬਜ਼ੀ ਮੰਡੀ, ਰਣਜੀਤ ਸਿੰਘ ਗੋਲਡੀ, ਅਮਰਪ੍ਰੀਤ ਸਿੰਘ ਵਿੱਟੀ ਪ੍ਰਦੀਪ ਸਿੰਘ ਵਿੱਕੀ,ਆਦਿ ਹਾਜ਼ਰ ਸਨ।

Views: 92

Comments & Discussions

Be the first to comment on this article!



Latest News

Number of Visitors - 164665