Tue, 16 Jun 2026
Post Details

ਨਾਰੀ ਨਿਕੇਤਨ ਦੇ ਨਾਲ ਭਾਰਗਵ ਕੈਂਪ ਪਿਛਲੇ 6 ਮਹੀਨੇ ਤੋਂ ਨਗਰ ਨਿਗਮ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਕੇ ਅਧੂਰਾ ਛੱਡਿਆ ।

ਲੋਕ ਰੋਜਾਨਾ ਇਥੋਂ ਲੰਘਦੇ ਹਨ ਧੂੜ ਮਿੱਟੀ ਵਿੱਚ ਲੱਗ ਰਿਹਾ ਹੈ ਕਿ ਇਹ ਵਾਰਡ ਕਿਸੇ ਕੌਂਸਲਰ ਦਾ ਨਹੀਂ ਹੈ

ਜਲੰਧਰ ਅੱਜ ਮਿਤੀ 2 ਮਾਰਚ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਨਾਰੀ ਨਿਕੇਤਨ ਦੇ ਨਾਲ ਭਾਰਗਵ ਕੈਂਪ ਪਿਛਲੇ 6 ਮਹੀਨੇ ਤੋਂ ਨਗਰ ਨਿਗਮ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਲੱਗਦਾ ਹੈ ਨਗਰ ਨਿਗਮ ਬਬਰੀਕ ਚੌਂਕ ਦੇ ਮੁਲਾਜ਼ਮ ਬੀਐਡ ਆਰ ਦੇ ਭੁੱਲ ਗਏ ਹਨ ਉਥੋਂ ਦੇ ਲੋਕ ਰੋਜਾਨਾ ਇਥੋਂ ਲੰਘਦੇ ਹਨ ਧੂੜ ਮਿੱਟੀ ਵਿੱਚ ਲੱਗ ਰਿਹਾ ਹੈ ਕਿ ਇਹ ਵਾਰਡ ਕਿਸੇ ਕੌਂਸਲਰ ਦਾ ਨਹੀਂ ਹੈ ਜਾਂ ਫਿਰ ਨਗਰ ਨਿਗਮ ਦੇ ਜਈ ਐਸਡੀਓ ਸਿਰਫ ਮਹੂਰਤ ਕਰਾ ਕੇ ਭੁੱਲ ਗਏ ਹਨ ਉਥੋਂ ਦੇ ਲੋਕਾਂ ਨੇ ਦੱਸਿਆ ਕਿ ਪਹਿਲੇ ਸੀਵਰੇਜ ਦੀ ਭਾਈ ਫਿਰ ਰੋਡ ਗਲੀਆਂ ਅਤੇ ਰੋਡ ਉੱਤੇ ਗਟਕਾ ਪਾ ਕੇ ਭੁੱਲ ਗਏ ਹਨ ਵੈਸਟ ਹਲਕੇ ਦਾ ਕੈਬਨਟ ਮੰਤਰੀ ਵੈਸ ਹਲਕੇ ਦਾ ਮੇਅਰ ਵੈਸਟ ਹਲਕੇ ਦਾ ਬੀਐਡ ਆਰ ਦਾ ਚੇਅਰਮੈਨ ਹੈ ਫਿਰ ਵੀ ਇੱਕ ਸੜਕ ਨੂੰ ਛੇ ਛੇ ਮਹੀਨੇ ਲੱਗ ਜਾਣ ਨਗਰ ਨਿਗਮ ਦੇ ਜਈ ਜਿਹੜੇ ਆਊਟਸੋਰ ਤੇ ਲੱਗੇ ਹਨ ਉਹ ਸਾਰਿਆਂ ਨੂੰ ਲੱਗਦਾ ਛਿੱਕੇ ਤੇ ਟੰਗਦੇ ਹਨ ਗੱਲ ਦੱਸੀ ਜਾਵੇ ਤਾਂ ਇਹਨਾਂ ਜੀਆਂ ਨੇ ਇੱਕ ਰਾਜਨੀਤੀ ਪਾਰਟੀ ਦਾ ਸਲੋਗਨ ਅਪਣਾਇਆ ਹੋਇਆ ਹੈ ਉਹਨਾਂ ਦਾ ਅਸੀਂ ਰਾਜ ਨਹੀਂ ਸੇਵਾ ਇਹਨਾਂ ਦਾ ਕੰਮ ਹੈ ਸੇਵਾ ਹੈ ਉਸ ਤੋਂ ਬਾਅਦ ਰਾਜ ਹੈ ਇਸ ਤਰਾਂ ਕੰਮ ਕਰ ਰਹੇ ਨੇ ਇਹ ਲੋਕ ਲੋਕਾਂ ਦਾ ਪੈਦਲ ਚੱਲਣਾ ਇੱਥੇ ਮੁਸ਼ਕਿਲ ਹੈ ਨਾਲ ਹੀ ਸਕੂਲ ਹੈ ਨਾਲ ਹੀ ਇੱਥੇ ਸਤਿਗੁਰੂ ਕਬੀਰ ਮਹਾਰਾਜ ਦਾ ਮੁੱਖ ਮੰਦਰ ਵੀ ਹੈ ਇਸ ਸੜਕ ਤੋਂ ਹੋ ਕੇ ਹੀ ਬਾਰਗੋ ਕੈਂਪ ਅਵਤਾਰ ਨਗਰ ਮਾਡਲ ਹਾਊਸ ਨੂੰ ਜਾਂਦਾ ਹੈ ਰਸਤਾ ਉਸ ਨੂੰ ਛੇ ਮਹੀਨੇ ਤੋਂ ਪੱਟ ਕੇ ਛੱਡ ਦਿੱਤਾ ਗਿਆ ਹੈ ਪਤਾ ਨਹੀਂ ਕਿਦੋਂ ਦੀ ਵਾਰੀ ਆਉਣੀ ਹੈ ਚਲੋ ਕੌਂਸਲਰ ਤਾਂ ਨਵੇਂ ਹਨ ਪਰ ਉਥੋਂ ਦੇ ਜਈ ਤਕਰੀਬਨ ਪੰਜ ਪੰਜ ਸਾਲ ਹੋ ਗਏ ਜਿਆਦਾ ਪੁਰਾਣੇ ਹਨ ਇਹਨਾਂ ਕੋਲ ਕਿੰਨੇ ਜਵਾਬ ਮੰਗਣਾ ਹੈ ਪਤਾ ਨਹੀਂ ਲੱਗ ਰਿਹਾ ਨਾ ਤਾਂ ਕੈਬਨਟ ਮੰਤਰੀ ਧਿਆਨ ਦਿੰਦੇ ਹਨ ਨਾ ਹੀ ਜਲੰਧਰ ਦੇ ਮੇਅਰ ਔਰ ਨਾਲ ਇਹਨਾਂ ਨੇ ਬਣਾਈ ਹੋਈ ਬੀਐਡ ਆਰ ਦੀ ਦੀ ਬਣਾਈ ਗਈ ਕਮੇਟੀ ਨਹੀਂ ਚੇਅਰਮੈਨ ਨਹੀਂ ਦਿੰਦੇ ਧਿਆਨ ਸ਼ਹਿਰ ਦਾ ਨਾ ਹੀ ਵੈਸਟ ਹਲਕੇ ਦਾ ਰਾਮ ਭਰੋਸੇ ਚੱਲ ਰਿਹਾ ਹੈ ਹਲਕਾ ਵਿਧਾਨ ਸਭਾ ਵੈਸਟ ।

Views: 23

Comments & Discussions

Be the first to comment on this article!



Latest News

Number of Visitors - 167365