3 जुलाई से शुरू होगी श्री अमरनाथ यात्रा, सुरक्षा एजेंसियां हाई अलर्ट पर, तैयारियों की समीक्षा तेज
ਆਓ, ਅਸੀਂ ਸਾਰੇ ਮਿਲ ਕੇ ਆਪਣੇ ਇਲਾਕੇ ਨੂੰ ਹੋਰ ਵੀ ਸੁੰਦਰ ਅਤੇ ਵਿਕਸਿਤ ਬਣਾਈ: ਆਸ਼ਾ ਰਾਣੀ ਸਮਰਾਏ
ਮੁਹੱਲਾ: ਨਿਊ ਗੁਰੂ ਨਾਨਕ ਨਗਰ_ ਸਮਸਾਨ ਘਾਟ ਕੇ ਦੇ ਸਾਹਮਣੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਅਤੇ ਨਿਊ ਗੁਰੂ ਨਾਨਕ ਨਗਰ ਦੀਆਂ ਗਲੀਆ ਦਾ ਉਦਘਾਟਨ ਕੀਤਾ |
ਜਲੰਧਰ ਅੱਜ ਮਿਤੀ 27 ਅਪ੍ਰੈਲ (ਸੋਨੂੰ) : ਜਲੰਧਰ ਵੈਸਟ ਹਲਕੇ ਦੇ ਵਾਰਡ ਨੰਬਰ 61 ਵਿੱਚ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਵੈਸਟ ਹਲਕੇ ਤੋਂ ਪਰਮ ਸਤਿਕਾਰਯੋਗ ਸ਼੍ਰੀ ਮਹਿੰਦਰ ਭਗਤ ਜੀ,( ਕੈਬਨਿਟ ਮੰਤਰੀ, ਪੰਜਾਬ ਸਰਕਾਰ) ਉਹਨਾਂ ਦੇ ਸਪੁੱਤਰ ਸ੍ਰੀ ਅਤੁਲ ਭਗਤ ਜੀ ( ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ), ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਦੁਆਰਾ ਮੁਹੱਲਾ: ਨਿਊ ਗੁਰੂ ਨਾਨਕ ਨਗਰ_ ਸਮਸਾਨ ਘਾਟ ਕੇ ਦੇ ਸਾਹਮਣੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਅਤੇ ਨਿਊ ਗੁਰੂ ਨਾਨਕ ਨਗਰ ਦੀਆਂ ਗਲੀਆ ਦਾ ਉਦਘਾਟਨ ਕੀਤਾ ਗਿਆ, -|
ਪਰਮ ਸਤਿਕਾਰਯੋਗ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਜੀ, ਸ੍ਰੀ ਵਨੀਤ ਧੀਰ ਜੀ, ਮੇਅਰ ਨਗਰ ਨਿਗਮ ਜਲੰਧਰ ਦਾ ਮਹੱਲਾ ਨਿਵਾਸੀਓ ਨੇ ਬਹੁਤ ਬਹੁਤ ਧੰਨਵਾਦ ਵਿਅਕਤ ਕੀਤਾ, ਜਿਨਾਂ ਦੀ ਬਦੌਲਤ ਇਸ ਕੰਮ ਨੂੰ ਪਾਸ ਕਰਾਉਣ ਵਿੱਚ ਅਤੇ ਇਸ ਦੀ ਸ਼ੁਰੂਆਤ ਕਰਨ ਵਿੱਚ ਬਹੁਤ ਵੱਡਾ ਸਹਿਯੋਗ ਮਿਲਿਆ ਅਤੇ ਮੈਂ ਆਪਣੇ ਵੱਲੋਂ ਸਾਰੇ ਮਹੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨਾਂ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦਾ ਹਮੇਸ਼ਾ ਸਹਿਯੋਗ ਕੀਤਾ ਹੈ,
ਇਸ ਵਿਕਾਸ ਕਾਰਜ ਨਾਲ ਇਲਾਕੇ ਦੇ ਰਹਿਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸਾਫ਼-ਸੁਥਰਾ ਵਾਤਾਵਰਣ ਯਕੀਨੀ ਬਣੇਗਾ।
ਇਸ ਮੌਕੇ ਤੇ ਸਾਰੇ ਸਹਿਯੋਗੀਆਂ ਅਤੇ ਵਾਰਡ ਨੰਬਰ 61ਅਤੇ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ।
Comments & Discussions
Be the first to comment on this article!