Wed, 17 Jun 2026
Post Details

ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 116ਵਾਂ ਜਨਮ ਦਿਨ

ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 116ਵਾਂ ਜਨਮ ਦਿਨ
ਜਲੰਧਰ ()। ਅੱਜ ਨਗਰ ਨਿਗਮ ਜਲੰਧਰ ਡਰਾਇਵਰ ਯੂਨੀਅਨ ਵੱਲੋਂ ਪ੍ਰਧਾਨ ਮੁਨੀਸ਼ ਬਾਬਾ ਅਤੇ ਸ਼ੱਮੀ ਲੂਥਰ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ 116ਵਾਂ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪ੍ਰਧਾਨ ਮੁਨੀਸ਼ ਬਾਬਾ ਨੇ ਕਿਹਾ ਕਿ  ਦੇਸ਼ ਦੀ ਅਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਮਰ ਸ਼ਹੀਦ ਸ. ਭਗਤ ਸਿੰਘ ਜੀ ਨੂੰ ਸਾਡਾ ਕੋਟਿ-ਕੋਟਿ ਨਮਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੀਰ ਸਪੂਤਾਂ ਦੀਆਂ ਕੁਰਬਾਨੀਆਂ ਦੇ ਕਾਰਣ ਹੀ ਸਾਨੂੰ ਅਜ਼ਾਦੀ ਮਿਲੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣੀ ਗੰਦਗੀ ਚੁੱਕਣ ਵਾਲੇ ਸਫ਼ਾਈ ਸੇਵਕ ਨੂੰ ਇੰਨਾ ਸਤਿਕਾਰ ਦਿੰਦੇ ਸਨ ਕਿ ਉਸ ਨੂੰ ਮਾਂ ਕਹਿੰਦੇ ਸਨ। ਇਸ ਲਈ ਅਸੀਂ ਫਿਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਚਲਦੇ ਹੋਏ ਉਨ੍ਹਾਂ ਦੇ ਜਨਮ ਦਿਨ ’ਤੇ ਸਰਕਾਰ ਤਰਸਯੋਗ ਜ਼ਿੰਦਗੀ ਜੀ ਰਹੇ ਸਰਕਾਰੀ ਵਿਭਾਗਾਂ ਵਿੱਚ ਕੱਚੇ ਤੌਰ ’ਤੇ ਕੰਮ ਕਰ ਰਹੇ ਸਾਰੇ ਸਫ਼ਾਈ ਸੇਵਕਾਂ, ਸੀਵਰਮੈਨ, ਡਰਾਈਵਰਾਂ, ਬੇਲਦਾਰ, ਮਾਲੀਆਂ ਅਤੇ ਸਾਰੇ ਦਰਜਾ ਚਾਰ ਕਰਮਚਾਰੀਆਂ ਨੂੰ ਪੱਕਾ ਕਰੇ ਤਾਂ ਕਿ ਉਹ, ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਵਧੀਆ ਜ਼ਿੰਦਗੀ ਜੀ ਸਕਣ। ਇਸ ਮੌਕੇ ਉਨ੍ਹਾਂ ਨਾਲ ਜੇ. ਈ. ਰਾਕੇਸ਼ ਕੁਮਾਰ, ਰਾਜਨ ਸ਼ਰਮਾ, ਬੌਬੀ, ਸੰਦੀਪ ਖੋਸਲਾ, ਪ੍ਰਦੀਪ ਕੁਮਾਰ, ਦੀਪਕ ਥਾਪਰ, ਰਮਨ ਗਿੱਲ, ਸੁਨੀਲ ਕੁਮਾਰ, ਰੋਹਿਤ ਖੋਸਲਾ, ਕਰਨ ਥਾਪਰ, ਬੰਟੀ ਥਾਪਰ, ਕਿੱਟੂ ਹੰਸ, ਦਵਿੰਦਰ ਕਾਲੀ, ਕ੍ਰਿਸ਼ਨ ਘਨਈਆ ਆਦਿ ਮੌਜੂਦ ਸਨ।
-----------------------

Views: 18

Comments & Discussions

Be the first to comment on this article!



Latest News

Number of Visitors - 167472