Thu, 30 Jul 2026
Post Details

 ਲਿਬੜੇ ਸ਼ਖ਼ਸ - ((ਪੜ੍ਹੋ, ਚਿਕੱੜ “ਚ” ਲਿਬੜੇ ਸਖਸ਼ ਬਾਰੇ ਕਿ ਲਿਖਦੇ ਨੇ ਰਾਮ ਸਿੰਘ ਇਨਸਾਫ਼

ਨੌਂਵੀਂ 


————      ਲਿਬੜੇ ਸ਼ਖ਼ਸ ———
ਜੀਵਨ ਸਾਰਾ ਚਿੱਕੜ ਦੇ ਵਿੱਚ, ਰਹੇ ਸ਼ਖ਼ਸ ਜੋ ਗਾਲਦੇ।
ਉਹੀਉ ਦੂਜਿਆਂ ਦੇ ਉੱਤੇ, ਚਿੱਕੜ ਨੇ ਪਏ ਉਛਾਲ ਦੇ।
ਚਮਚਾ ਗਿਰੀ ਦੇ ਸਿਰ ਉੱਤੇ, ਕਿੱਥੋਂ ਦੀ ਕਿੱਥੇ ਪਹੁੰਚ ਗਏ,
ਕਾਰਾਂ ਨੇ ਦੇਖੋ ਝੂਟ ਰਹੇ, ਸਾਡੇ ਸੀ ਜੋ ਨਾਲ ਦੇ। 

ਜੜ੍ਹਾਂ ਸਾਡੀਆਂ ਰਹੇ ਵੱਢ, ਸਾਡੇ ਸੀ ਜੋ ਅਪਣੇ,
ਦੁਸ਼ਮਣਾਂ ਨੂੰ ਰਹੇ ਐਵੇਂ, ਗ਼ੈਰਾਂ ਦੇ ਵਿੱਚ ਭਾਲ ਦੇ। 

ਟਿੱਡੀ ਦਲ ਦੇ ਵਾਂਗ ਹੈ, ਦੁੱਖਾਂ ਨੇ ਸਾਨੂੰ ਘੇਰਿਆ,
ਹਾਲ ਹੋਏ ਬਹੁਤ ਮੰਦੇ, ਸਾਡੇ ਹੀ ਅਪਣੇ ਹਾਲ ਦੇ।
ਛਾਤੀ ਦੇ ਨਾਲ ਘੁੱਟ ਕੇ ਲਾਇਆ, ਘੜਾ ਦੇ ਜਵਾਬ ਜਾਊ,
ਕਦੇ ਆਇਆ ਨਹੀਂ ਸੀ, ਸੋਹਣੀ ਦੇ ਵਿੱਚ ਖ਼ਿਆਲ ਦੇ।
ਆਜ਼ਾਦੀ ਵੰਡ ਲਈ ਦੋਸਤੋ, ਚੌਧਰੀਆਂ ਤੇ ਵੇਹਲੜਾਂ,
ਗ਼ੁਲਾਮੀ ਨੂੰ ਦੇ ਦੇ ਚੂਰੀਆਂ, ਰਹੇ ਸਨ ਜੋ ਪਾਲਦੇ।
ਚੌਕਾਂ 'ਚ ਚਾਰ ਇੱਟਾਂ ਲਾਕੇ, ਖੜੇ ਕੀਤੇ ਸ਼ਹੀਦ ਹਨ,
ਜੇਹੜੇ ਆਜ਼ਾਦੀ ਲੈਣ ਲਈ, ਘਾਲਣਾ ਰਹੇ ਸੀ ਘਾਲਦੇ।
ਕਾਮਿਆਂ ਕਿਰਤੀਆਂ ਜਦ, ਗੱਲ ਕੀਤੀ ਕਦੇ ਹੱਕ ਦੀ,
ਚੰਦ ਤੋਂ ਮਿੱਟੀ ਲਿਆਉਣੀ ਕਹਿ, ਗੱਲਾਂ ਰਹੇ ਸਨ ਟਾਲਦੇ।
ਝੁਕਦਾ ਰਿਹਾ ਬੰਦਾ ਜੇ ਕੋਈ, ਜ਼ਮਾਨਾ ਹੋਰ ਝੁਕਾਉਂਦਾ ਗਿਆ,
ਰੋਟੀ ਸੇਕਣ ਲਈ ਅਪਣੀ, ਸਿਵੇ ਗ਼ੈਰਾਂ ਦੇ ਬਾਲਦੇ।
ਕਿਉਂ ਕਾਮਾ ਭੁੱਖਾ ਮਰ ਰਿਹਾ, ਕਿਉਂ ਵੇਹਲੜ ਲੁੱਟਦਾ ਐਸ਼ ਹੈ,
‘ਇਨਸਾਫ਼’ ਚੌਧਰੀ ਕੋਲ ਨਹੀਂ ਸਨ, ਜਵਾਬ ਇਸ ਸਵਾਲ ਦੇ।
ਜੀਵਨ ਸਾਰਾ ਚਿੱਕੜ ਦੇ ਵਿੱਚ, ਰਹੇ ਸ਼ਖ਼ਸ ਜੋ ਗਾਲਦੇ |
ਉਹੀਉ ਦੂਜਿਆਂ ਉੱਤੇ ਹੈ ਚਿੱਕੜ ਨੇ ਪਏ ਉਛਾਲ ਦੇ।

Comments

No comments yet.



Latest News

Number of Visitors - 186909