ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਜਾਲੰਧਰ G2M 5 ਜੂਨ 24:-
“ਦੀਪਕ”
ਸਰਬਕਲਾ ਸਮਰੱਥ
ਹਰਫਨ ਮੌਲਾ ਦੀਪਕ
ਕਦੋਂ ਦਾ ਯਾਰਾ
ਢੂੰਡ ਰਿਹਾ ਹਾਂ
ਪਰ-
ਕਰੋੜ ਜਨਮ ਤੇ ਕੋਟਨ ਕੋਹ
ਚਲ ਕੇ ਭੀ
ਹਾਲੇ ਤਕ ਨਾ ਲੱਭਾ ਦੀਪਕ
ਹਾਂ ਹਾਂ ਹੱਥ ਨਹੀਂ ਲੱਗਾ
ਹਾਲੇ ਤੀਕਣ ਉਹ ਚਿਰਾਗ
ਰੂਹ ਮੇਰੀ
ਕਲਬੂਤ ਲੱਖ ਬਦਲੇ
ਲੈਣ ਲਈ ਉਹਨੂੰ
ਆਪਣੀ ਗ੍ਰਿਫਤ ਵਿਚਕਾਰ
ਧਰਤੀ ਦੀ ਹਿੱਕ ਚੀਰੀ
ਅੰਬਰ ਦਾ ਸੀਨਾ
ਮੈਂ ਕੀਤਾ ਚਾਕ-ਚਾਕ
ਪਰਬਤ ਥੱਲ-ਉਥੱਲ ਦੇਖਿਆ
ਸਾਗਰ ਸਾਰਾ ਛਾਣ ਮਾਰਿਆ
ਪਰ ਹਾਲੇ ਵੀ
ਹੱਥ ਨਾ ਲੱਗਾ
ਦੀਪਕ ਮੇਰੇ ਯਾਰਾ।
ਇਹ ਵੀ ਨਹੀਂ
ਕਿ ਉਸ ਦੀਪਕ ਦੀ
ਬਿਲਕੁਲ ਹੀ ਮੈਂ ਸਾਰ ਨਾ ਜਾਣਾ
ਆਸ ਮੇਰੀ
ਜਦ ਮੁੱਕ ਜਾਂਦੀ ਹੈ।
ਹਾਰ-ਹੰਭ ਕੇ
ਥੱਕ-ਟੁਟ ਕੇ
ਢਹਿ ਪੈਂਦਾ ਹਾਂ ਜਦ
ਫੇਰ ਮੇਰੀ ਅੱਖ -ਪਲਕਾਂ
ਦੇ ਸਾਹਵੇਂ
ਆ ਲਿਸ਼ਕਾਰਾ ਮਾਰੇ ਦੀਪਕ
ਆ ਝਲਕਾਰਾ ਮਾਰੇ ਦੀਪਕ।
ਆਖੇ ਆ ਮੇਰੇ ਸੰਗ,ਛੂਹਣ-ਛਪਾਹੀ ਖੇਡ ਲੈ
ਮੈਂ ਤੈਨੂੰ,ਤੂੰ ਮੈਨੂੰ,ਫੜ ਲੈ ਯਾਰਾ।
ਲੜ ਫੜਨੇ ਲਈ
ਜਦ ਮੈਂ ਦੌੜਾਂ
ਗੁੰਮ ਜਾਏ
ਲੁੱਕ ਜਾਏ
ਛਿਪ ਜਾਏ ਧਰਤ, ਆਕਾਸ਼,ਪਤਾਲ
ਕਿ ਖੌਰੇ ਵਿਚ ਸਾਗਰ ਉਹ ਸਾਰੇ ਦਾ ਸਾਰਾ
ਲਭਦੇ ਲਭਦੇ ਉਸ ਨੂੰ
ਧਰਤੀ ਦੀ ਹਿੱਕ
ਚੀਰ ਰਿਹਾ ਹਾਂ
ਅੰਬਰ ਸਾਰਾ
ਫੋਲ ਰਿਹਾ ਹਾਂ
ਸਾਗਰ ਸਾਰਾ ਛਾਣ ਰਿਹਾ ਹਾਂ
ਵਿਚ ਪਤਾਲ ਭੀ
ਚੁਭੀ ਲੰਮੀ ਮਾਰ ਰਿਹਾ ਹਾਂ।
ਇਹ ਵੀ ਨਹੀਂ
ਬਿਲਕੁਲ ਹੀ ਮੈਂ ਉਹਦੀ
ਸਾਰ ਨਾ ਜਾਣਾ।
ਖਾਤਰ
ਉਹਨੂੰ ਢੂੰਡਣ
ਧਰਤੀ ਦੀ ਹਿੱਕ
ਚੀਰੀ ਜਦ ਮੈਂ
ਲੋਹਾ ਕਾਂਸਾ ਤਾਂਬਾ
ਸੋਨਾ ਚਾਂਦੀ
ਅਣਗਿਣਤ ਖਣਿਜਾਂ
ਮੈਨੂੰ ਕੀਤਾ ਮਾਲਾ ਮਾਲ ।
ਪਰਬੱਤ ਥਲ-ਉਥੱਲਦਿਆਂ
ਤੇ ਸਾਗਰ ਤਾਈਂ ਢੂੰਡੇਂਦਿਆਂ
ਅਸਮਾਨੋ ਤਾਰੀ ਲਾਉਂਦਿਆਂ
ਪਤਾਲ ‘ਚ ਚੁਭੀ ਲਾਉਂਦਿਆਂ
ਅੰਬਰਾਂ ਜੇਡ
ਖ਼ਜ਼ਾਨੇ ਲੱਭੇ
ਹੀਰ, ਮੋਤੀ, ਲਾਲ
ਪੰਨੇ ਅਨੇਕ ਹਜ਼ਾਰ
ਚੰਨ ਮੰਗਲ ਤਾਰੇ
ਸੂਰਜ ਕਈ ਹਜ਼ਾਰ ਲੱਭੇ।
ਤੇ ਹੁਣ ਗਗਨੀ ਸੂਰਜਾਂ ਤੋਂ
ਚੰਨ, ਮੰਗਲ, ਤਾਰਿਆ ਤੋਂ
ਲਵਾਂਗਾ ਕੰਮ ਕਰੋੜਾਂ
ਹਾਂ ਪਰ ਉਹ ਦੀਪਕ !
ਹਾਲੇ ਨਹੀਂ ਲੱਭਿਆ
ਸਰਬ ਕਲਾ ਸਮਰੱਥ
ਹਰਫ਼ਨ- ਮੌਲਾ ਦੀਪਕ
ਉਹ ਹੈ ਅਸਲ ਵਿਚ
ਮਨੁੱਖ ਦੀ ਆਦਮ ਜਗਿਆਸਾ”।
ਲਈ ਜਾਂਦੀ ਹੈ ਮੈਨੂੰ
ਜੋ ਹੋਰ ਪਰ੍ਹਾਂ
ਨੂਰਾਨੀਆਂ ਦੇ ਦੇਸ਼
ਧਰਤ ਤੋਂ ਆਰ
ਪਾਤਾਲ ਤੋਂ ਪਾਰ ।
ਹਾਂ ਆਦਮ ਜਗਿਆਸਾ
ਕਦੀ ਨਹੀਂ ਹੋਈ ਪੂਰੀ
ਤੇ ਰਹਿਣੀ ਸਦਾ ਅਧੂਰੀ
ਇਸ ਕਸ਼ਮਕਸ਼, ਇਸੇ ਜਗਿਆਸਾ
ਲੱਭੀ ਹਰ ਲੱਭਤ
ਸਿਰਜਿਆ ਜਗ ਸਾਰਾ।
ਕਾਸ਼ ਇਹ ਰ੍ਹਵੇ, ਸਦਾ ਅਧੂਰੀ
ਤੇ ਕਦੇ ਨਾ ਹੋਵੇ ਪੂਰੀ।





Comments
No comments yet.