Thu, 04 Jun 2026
Post Details

ਵੇਟਰ ਸੂਚੀ ਦੀ ਸੁਧਾਈ ਅਕਤੂਬਰ ਤੋਂ ਇਕ ਮਹੀਨੇ ਲਈ ਸ਼ੁਰੂ।

ਅਕਤੁਬਰ ਸੂਚੀ ਦੀ ਸਪੈਸ਼ਲ ਸੁਧਾਈ 29 ਅਕਤੂਬਰ ਤੋਂ 28 ਨਵੰਬਰ 2024 ਤੱਕ ਹੋਵੇਗੀ। 


ਲੁਧਿਆਣਾ ਅੱਜ ਮਿਤੀ 20 ਸਿਤੰਬਹ (ਵਿਕਰਾਂਤ ਮਦਾਨ) : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਮਿਤੀ 29.10.2024 ਤੋਂ 28.11.2024 ਤੱਕ ਦਾਅਵੇਂ ਅਤੇ ਇਤਰਾਜ ਪ੍ਰਾਪਤ ਕੀਤੇ ਜਾਣੇ ਹਨ ਅਤੇ ਮਿਤੀ 06.01.2025 ਅੰਤਿਮ ਪ੍ਰਕਾਸ਼ਨਾਂ ਕੀਤੀ ਜਾਣੀ ਹੈ ਅਤੇ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਸੁਧਾਈ ਦੌਰਾਨ ਮਿਤੀ 09.11.2024 (ਦਿਨ ਸ਼ਨੀਵਾਰ), ਮਿਤੀ 10.11.2024 ( ਦਿਨ ਐਤਵਾਰ ) ਅਤੇ ਮਿਤੀ 23.11.2024
(ਦਿਨ ਸ਼ਨੀਵਾਰ), ਮਿਤੀ 24.11.2024 (ਦਿਨ ਐਤਵਾਰ) ਨੂੰ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਸਪੈਸ਼ਲ ਕੈਂਪ ਲਗਾਏ ਜਾਣੇ ਹਨ, ਜੇਕਰ ਕਿਸੇ ਯੋਗ ਉਮੀਦਵਾਰ ਦੀ ਅਜੇ ਤੱਕ ਵੋਟ ਬਣਨ ਵਾਲੀ ਹੈ ਤਾਂ ਉਹ ਫਾਰਮ ਨੰ.6 ਵਿੱਚ ਅਪਲਾਈ ਕਰ ਸਕਦਾ ਹੈ, ਜੇਕਰ ਪਹਿਲਾਂ ਬਣੀ ਵੋਟ ਕਟਵਾਉਣੀ ਹੈ ਤਾਂ ਫ਼ਾਰਮ ਨੰ.7 ਵਿੱਚ ਅਪਲਾਈ ਕਰ ਸਕਦਾ ਹੈ ਅਤੇ ਪਹਿਲਾਂ ਬਣੀ ਵੋਟ ਦੇ ਵੇਰਵਿਆਂ ਵਿੱਚ ਕੋਈ ਸੋਧ / ਦਰੁੱਸਤੀ ਕਰਾਵਾਉਣੀ ਹੈ ਜਾਂ ਰਿਹਾਇਸ਼ ਬਦਲਣ ਕਰਕੇ ਵੋਟ ਇੱਕ ਜਗਾ ਤੋਂ ਦੂਜੀ ਜਗਾ ਤਬਦੀਲ ਕਰਾਵਾਉਣ, ਪੀ.ਡਵਲਯੂ.ਡੀ ਮਾਰਕ ਕਰਨ ਅਤੇ ਡੁਪਲੀਕੇਟ ਵੋਟਰ ਕਾਰਡ ਬਣਾਵਾਉਣਾ ਲਈ ਫਾਰਮ ਨੰ.8 ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪੋਰਟਲ www.voters.eci.gov.in and
Voter Helpline app. ਤੇ ਆਨ ਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
District Contact Centre:-
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪੱਧਰ ਤੇ ਜਿਲ੍ਹਾ ਕੰਟੈਕਟ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੋਲ ਫਰੀ ਨੰਬਰ 1950 ਹੈ। ਇਸ ਟੋਲ ਫਰੀ ਨੰਬਰ ਤੇ ਵੋਟ ਬਣਾਉਣ ਜਾਂ
ਚੋਣਾਂ ਸਬੰਧੀ ਹਰ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤਾਲਮੇਲ ਕੀਤਾ ਸਕਦਾ ਹੈ।
Voter Help Line:-
ਭਾਰਤ ਚੋਣ ਕਮਿਸ਼ਨ ਵਲੋਂ ਆਮ ਜਨਤਾਂ / ਵੋਟਰਾਂ ਦੀ ਸਹੂਲਤ ਲਈ ਵੋਟਰ ਹੈਲਪ ਲਾਈਨ ਐਪ ਵੀ
ਤਿਆਰ ਕੀਤੀ ਗਈ ਹੈ ਜੋ ਕਿ ਮੋਬਾਇਲ ਦੇ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ
ਐਪ ਰਾਹੀਂ ਨਵੀਂ ਵੋਟ ਬਣਾਉਣ, ਪਹਿਲਾਂ ਤੋਂ ਬਣੇ ਵੋਟਰ ਕਾਰਡ ਦੇ ਵੇਰਵਿਆਂ ਵਿੱਚ ਸੋਧ ਕਰਵਾਉਣ ਜਾਂ
ਵੋਟ ਕਟਵਾਉਣ ਦੇ ਫਾਰਮ ਭਰੇ ਜਾ ਸਕਦੇ ਹਨ ਅਤੇ ਚੋਣਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ
ਹੈ।
ਬੂਥ ਲੈਵਲ ਏਜੰਟ ਲਗਾਉਣ ਸਬੰਧੀ:-
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ
ਪਾਰਟੀਆਂ ਵੱਲੋਂ ਯੋਗਤਾ ਮਿਤੀ 01.01.2025 ਦੇ ਅਧਾਰ ਤੇ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਦੋਰਾਨ
ਬੀ.ਐਲ.ਓਜ਼ ਦੀ ਸਹਾਇਤਾ ਲਈ ਪੋਲਿੰਗ ਸਟੇਸ਼ਨ ਵਾਇਜ਼ ਬੀ.ਐਲ.ਏ (ਬੂਥ ਲੈਵਲ ਏਜੰਟ) ਨਿਯੁਕਤ
ਕਰਕੇ ਲਿਸਟ ਇਸ ਦਫ਼ਤਰ ਨੂੰ ਭੇਜੀ ਜਾਣੀ ਹੈ । ਬੂਥ ਲੈਵਲ ਏਜੰਟ, ਮਾਨਤਾਂ ਪ੍ਰਾਪਤ ਰਾਜਨੀਤਿਕ
ਪਾਰਟੀਆਂ ਜਾਂ ਕੋਈ ਵੀ ਵਿਅਕਤੀ ਬਲਕ ਵਿੱਚ ਫਾਰਮ ਜਮ੍ਹਾਂ ਨਹੀਂ ਕਰਵਾ ਸਕਦਾ ।

Views: 51

Comments & Discussions

Be the first to comment on this article!



Latest News

Number of Visitors - 164683