Thu, 30 Jul 2026
Post Details

ਦਿਲਜੀਤ ਦੁਸਾਂਝ ਦੀਆਂ ਦੋ ਫਿਲਮਾਂ ’ਤੇ ਲੱਗੀ ਰੋਕ

ਲੁਧਿਆਣਾ ਦੀ ਅਦਾਲਤ ਨੇ ਐਕਟਰ ਦਲਜੀਤ ਦੁਸਾਂਝ ਦੀ ਗਾਇਕ ਚਮਕੀਲਾ ਦੀ ਜ਼ਿੰਦਗੀ ’ਤੇ ਬਣ ਰਹੀ ਫਿਲਮ ਅਤੇ ਜੋੜੀ ਨਾਂ ਦੀ ਫਿਲਮ ’ਤੇ ਰੋਕ ਲਗਾ ਦਿੱਤੀ ਹੈ। ਲੁਧਿਆਣਾ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਮ੍ਰਿਤਕ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਤੇ ਸੰਜੇ ਰੰਧਾਵਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਚਮਕੀਲੇ ਦੀ ਜ਼ਿੰਦਗੀ ’ਤੇ ਬਣ ਰਹੀ ਫਿਲਮ ’ਤੇ ਰੋਕ ਲਗਾ ਦਿੱਤੀ ਹੈ। ਆਪਣੀ ਪਟੀਸ਼ਨ ਵਿਚ ਪਟੀਸ਼ਨਰਾਂ ਨੇ ਕਿਹਾ ਸੀ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ਵਿਚ ਉਹਨਾਂ ਦੇ ਪਿਤਾ ਨੂੰ ਆਪਣੀ ਪੋਤੀ ਦੀ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ। ਇਸ ਲਈ ਉਹਨਾਂ 5 ਲੱਖ ਰੁਪਏ ਵੀ ਦਿੱਤੇ ਸਨ ਪਰ  ਫਿਲਮ ਬਣਾਉਣ ਲਈ ਕੋਈ ਸਮਾਂ ਹੱਦ ਨਿਰਧਾਰਿਤ ਨਹੀਂ ਕੀਤੀ ਗਈ ਸੀ।

Comments

No comments yet.



Latest News

Number of Visitors - 186658