Sat, 13 Jun 2026
Post Details

ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ - ਖੇੜਾ ਵਿਖੇ ਮਨਾਇਆ ਗਣਤੰਤਰ ਦਿਵਸ

ਜੀਐਸ ਕਾਹਲੋਂ - ਜਮਸ਼ੇਰ ਖਾਸ (26 ਜਨਵਰੀ)
ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਵਿਖੇ 76ਵਾਂ ਗਣਤੰਤਰ ਦਿਵਸ ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਬਸਰਾ ਸਟੇਟ ਅਵਾਰਡੀ ਦੀ ਅਗਵਾਈ ਹੇਠ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਉੱਤੇ ਪਿੰਡ ਦੇ ਸਰਪੰਚ ਸਰਦਾਰ ਗੁਰਿੰਦਰ ਸਿੰਘ ਸ਼ੇਰਗਿਲ ਜਿਲਾ ਜਨਰਲ ਸਕੱਤਰ ਅਤੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਵਜੋਂ ਪਧਾਰੇ।ਉਹਨਾਂ ਨਾਲ ਸਮੂਹ ਪੰਚਾਇਤ  ਮੈਂਬਰ  ਜਮਸ਼ੇਰ ਅਤੇ ਖੇੜਾ,ਸਕੂਲ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਬਸਰਾ ਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ।ਸਕੂਲ ਬੈਂਡ ਟੀਮ ਦੇ ਵਿਦਿਆਰਥੀਆਂ ਵੱਲੋਂ ਬੈਂਡ ਬਜਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਿਕਾ ਸ੍ਰੀਮਤੀ ਅਨੂੰ ਬਾਲਾ ਜੀ ਦੁਆਰਾ ਜੈ ਹਿੰਦ ਦੇ ਨਾਰੇ ਨਾਲ ਅਤੇ ਪੂਰੇ ਦੇਸ਼ ਭਗਤੀ ਦੇ ਜਜਬੇ ਨਾਲ ਬੜੀ ਗਰਮ ਜੋਸ਼ੀ ਨਾਲ ਕੀਤੀ ਗਈ । ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸਰਪੰਚ ਸਰਦਾਰ ਗੁਰਿੰਦਰ ਸਿੰਘ ਸ਼ੇਰ ਗਿੱਲ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਤਿਰੰਗੇ ਝੰਡੇ ਵਿੱਚੋਂ ਫੁੱਲਾਂ ਦੀ ਬਰਸ਼ਾ ਨੇ ਸਾਰੇ ਮਾਹੌਲ ਨੂੰ ਦੇਸ਼ ਭਗਤੀ ਨਾਲ ਭਰ ਦਿੱਤਾ।ਰਾਸ਼ਟਰੀ ਗਾਨ  ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ । ਸਕੂਲ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ ,ਕਵਿਤਾ ,ਡਾਂਸ ਅਤੇ ਗੀਤ ਪੇਸ਼ ਕੀਤੇ ਗਏ । ਇਸ ਮੌਕੇ ਤੇ ਕਸ਼ਿਸ਼, ਸਾਨਿਆ, ਲਵਲੀਨ ,ਪਰਮਵੀਰ, ਚੇਤਨ ਭੱਟੀ ,ਜਸ਼ਨ, ਹਰਸ਼ ਗਿੱਲ ,ਸੰਜੂ, ਰੂਬੀਕਾ ,ਨੰਦਨੀ , ਕਿਰਨ ,ਜਸ਼ਨਪ੍ਰੀਤ, ਨੈਤਿਕ ਇਹਨਾਂ ਸਾਰੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਪੇਸ਼ਕਾਰੀ ਦਾ ਪ੍ਰਦਰਸ਼ਨ ਕੀਤਾ ।ਪ੍ਰਿੰਸੀਪਲ ਸ਼੍ਰੀ ਅਸ਼ੋਕ ਕੁਮਾਰ ਬਸਰਾ ਜੀ ਵੱਲੋਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਪਿੰਡ ਦੀ ਪੰਚਾਇਤ  ਭਵਿੱਖ ਵਿੱਚ ਵੀ  ਇਸੇ ਤਰ੍ਹਾਂ ਦੇ ਸਹਿਯੋਗ ਦੀ ਆਸ ਕੀਤੀ । ਆਪਣੇ ਭਾਸ਼ਣ ਦੌਰਾਨ ਸਰਦਾਰ ਗੁਰਿੰਦਰ ਸਿੰਘ ਸ਼ੇਰ ਗਿੱਲ ਸਰਪੰਚ ਸਾਹਿਬ ਨੇ ਬੱਚਿਆਂ ਨੂੰ ਸੰਵਿਧਾਨ ਦੀ ਜਾਣਕਾਰੀ ਦਿੰਦੇ ਹੋਏ ਆਪਣੀਆਂ ਡਿਊਟੀਆਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਸਲਾਹ ਦਿੱਤੀ ਅਤੇ ਆਪਣੇ ਦੇਸ਼ ਨੂੰ ਪਿਆਰ ਕਰਨ ਦੀ ਪੁਰਜੋਰ ਮੰਗ ਕੀਤੀ ਉਹਨਾਂ ਵੱਲੋਂ ਪ੍ਰਿੰਸੀਪਲ ਸ੍ਰੀ ਅਸ਼ੋਕ ਕੁਮਾਰ ਬਸਰਾ ਜੀ ਅਤੇ ਸਮੂਹ ਸਟਾਫ ਦੀ  ਸ਼ਲਾਘਾ ਕੀਤੀ ਗਈ ।ਇਸ ਮੌਕੇ ਉੱਤੇ ਸਾਇੰਸ ਅਤੇ ਗਣਿਤ ਮੇਲੇ ਵਿੱਚ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ
ਹਿਊਸਨ , ਗੌਰਵ, ਹਰਸ਼ ਗਿੱਲ, ਅੰਮ੍ਰਿਤਪਾਲ ਅਤੇ ਹਰਕੀਰਤ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਵਲੋਂ  ਗਣਿਤ ਅਤੇ ਸਾਇੰਸ ਅਧਿਆਪਕਾਂ ਸਰੀਤਾ, ਅਮਨਜੋਤ ,ਆਭਾ ਅਤੇ ਗੁਰਸ਼ਰਨ ਨੂੰ  ਸਰਟੀਫਿਕੇਟ ਦਿੱਤੇ ਗਏ ।ਪਿੰਡ ਦੀ ਪੰਚਾਇਤ ਵੱਲੋਂ ਬੱਚਿਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ।

Views: 131

Comments & Discussions

Be the first to comment on this article!



Latest News

Number of Visitors - 166503