जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਰੇਡ ਦਾ ਮਕਸਦ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ ਹੈ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ ।
ਜਲੰਧਰ ਅੱਜ ਮਿਤੀ 10 ਜੁਲਾਈ (ਸੋਨੂੰ) : ਆਪ ਸਰਕਾਰ ਵਪਾਰੀਆਂ ਨੂੰ ਜਾਣ ਬੁੱਝ ਕੇ ਕਰ ਕਰੀ ਪਰੇਸ਼ਾਨ : ਰਜਿੰਦਰ ਬੇਰੀ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਫਗਵਾੜਾ ਗੇਟ ਮਾਰਕੀਟ ਵਿਖੇ ਜੋ ਜੀ ਐਸ ਟੀ ਦੀ ਵਿਭਾਗ ਵਲੋ ਰੇਡ ਗਈ ਹੈ, ਇਸ ਤਰਾਂ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ , ਬਹੁਤ ਹੀ ਨਿੰਦਣਯੋਗ ਹੈ । ਇਸ ਸਰਕਾਰ ਤੋ ਪਹਿਲਾ ਕਈ ਸਰਕਾਰਾਂ ਆਈਆਂ ਪਰ ਜਿਸ ਤਰਾਂ ਇਸ ਸਰਕਾਰ ਵਲੋ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ । ਇਸ ਤਰਾਂ ਨਾਲ ਕਿਸੇ ਵੀ ਸਰਕਾਰ ਨੇ ਵਪਾਰੀਆਂ ਨੂੰ ਤੰਗ ਨਹੀ ਕੀਤਾ । ਇਸ ਤੋ ਪਹਿਲਾਂ ਵੀ ਸ਼ਹਿਰ ਦੇ ਕਈ ਬਜਾਰਾਂ ਵਿਚ ਜੀ ਐਸ ਟੀ ਵਿਭਾਗ ਵਲੋ ਰੇਡ ਕੀਤੀ ਜਾ ਚੁੱਕੀ ਹੈ । ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਦੱਸਦੀ ਹੈ ਪਰ ਇਹ ਸਰਕਾਰ ਦੇ ਰਾਜ ਵਿੱਚ ਪੰਜਾਬ ਦਾ ਆਮ ਆਦਮੀ ਸਭ ਤੋ ਦੁਖੀ ਹੈ । ਕਾਂਗਰਸ ਪਾਰਟੀ ਹਮੇਸ਼ਾ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਖੜੀ ਹੈ ਅਤੇ ਅਗੇ ਵੀ ਹਮੇਸ਼ਾ ਖੜੀ ਰਹੇਗੀ ।
Comments & Discussions
Be the first to comment on this article!