Thu, 30 Jul 2026
Post Details

ਸਰਵ ਆਂਗਣਵਾੜੀ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਦੁਆਰਾ ਕੈਬਨਿਟ ਮੰਤਰੀ ਅੱਗੇ ਰੱਖੀਆਂ ਮੰਗਾਂ

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਮਿੱਡਾ, ਮੀਤ ਪ੍ਰਧਾਨ ਸਤਵਿੰਦਰ ਕੌਰ ਥਾਂਦੇਵਾਲ, ਪਰਮਜੀਤ ਕੌਰ ਸੱਕਾਂਵਾਲੀ ਸਕੱਤਰ,ਵਰਿੰਦਰਪਾਲ ਕੌਰ ਖਜਾਨਚੀ ਕਾਂਤਾ ਦੇਵੀ ਸਕੱਤਰ ਦੀ ਅਗਵਾਈ ਵਿੱਚ ਲੰਬੀ ਦੇ ਕਈ ਆਂਗਣਵਾੜੀ ਵਰਕਰ ਹੈਲਪਰ ਸਰਵ ਯੂਨੀਅਨ ਵਿੱਚ ਸ਼ਾਮਿਲ ਹੋਏ | ਇਸ ਮੌਕੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਣ ਲਈ ਵਿਚਾਰ ਕੀਤਾ ਗਿਆ |  ਇਸ ਮੌਕੇ ਮਨਪ੍ਰੀਤ ਕੌਰ ਮਿੱਡਾ ਨੇ ਦੱਸਿਆ ਕੀਂ ਸਰਵ ਆਂਗਣਵਾੜੀ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਦੁਆਰਾ ਕੈਬਨਿਟ ਮੰਤਰੀ ਅੱਗੇ ਰੱਖੀਆਂ ਮੰਗਾਂ ਜਿਵੇੰ NTT ਦੀਆਂ ਪੋਸਟਾਂ ਦੀ ਰੋਕ,ਹੈਲਪਰਾਂ ਦੀ ਪ੍ਰਮੋਸ਼ਨ ਸੰਬਧੀ,ਜੂਨ ਦੀਆਂ ਛੁੱਟੀਆਂ,600/300 ਬਕਾਇਆ, ਮਿੰਨੀ ਆਂਗਣਵਾੜੀ ਸੈਂਟਰ ਫੁੱਲ ਕਰਨ, ਵਰਦੀ ਸੂਟ ਦੀ ਜਗ੍ਹਾ ਤੇ ਬੇਬੀ ਪਿੰਕ , ਤੇ ਨੀਲੇ ਰੰਗ ਦਾ ਐਪਰਨ ਜਾਰੀ ਕਰਨ ਸਬੰਧੀ , ਮੋਬਾਇਲ ਭੱਤਾ 2000 ਰੁਪਏ ਸਾਲਾਨਾ ਆਦਿ ਨੂੰ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਲਈ ਵੀ ਸਮੇਂ ਸਮੇਂ ਤੇ ਸਰਕਾਰ ਨੂੰ ਜਾਣੂ ਕਰਵਾਉਂਦੀ ਰਹੇਗੀ | ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਯੂਨੀਅਨ ਦਾ ਪੂਰਾ ਸਾਥ ਦੇਣ ਲਈ ਕਿਹਾ ਗਿਆ| ਇਸ ਮੌਕੇ ਕਾਂਤਾ ਦੇਵੀ ਬਲਾਕ (ਲੰਬੀ )ਪ੍ਰਧਾਨ, ਪਰਮਜੀਤ ਕੌਰ ਮੀਤ ਪ੍ਰਧਾਨ ਰਾਜਬੀਰ ਕੌਰ ਕੈਸ਼ੀਅਰ ਦੀ ਚੋਣ ਕੀਤੀ ਗਈ | ਸਰਕਲ ਭਾਈਕੇਰਾ ਦੇ ਮੇਂਬਰ ਯੂਨੀਅਨ ਵਿੱਚ ਸ਼ਾਮਲ ਕੀਤੇ  ਖੇੜਾ ਨੂੰ ਸਰਵ ਯੂਨੀਅਨ ਵਿੱਚ ਸ਼ਾਮਲ ਕੀਤਾ ਗਿਆ |

Comments

No comments yet.



Latest News

Number of Visitors - 186775