Thu, 30 Jul 2026
Post Details

24 ਜਲਾਈ ਨੂੰ ਪੰਜਾਬ ਭਰ 'ਚ ਲਁਗਣਗੇ ਡੀਸੀ ਦਫਤਰਾਂ ਅੱਗੇ ਧਰਨੇ

ਜੇਕਰ ਮੰਗਾਂ ਨਾ ਮੰਨੀਆਂ ਤਾਂ 25 ਜਲਾਈ ਨੂੰ  ਕੀਤਾ ਜਾਵੇਗਾ ਰੇਲਾਂ ਦਾ ਚੱਕਾ ਜਾਮ

ਜਤਿੰਦਰ ਪੰਮੀ,ਜਲੰਧਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਤੇ ਜਿਲਾ ਸਕੱਤਰ ਜਰਨੇਲ ਸਿੰਘ ਰਾਮੇ ਦੀ ਅਗਵਾਈ ਹੇਠ ਡੀਸੀ  ਦੀ ਗੈਰਹਾਜਰੀ ਵਿਚ ਤਹਿਸੀਲਦਾਰ  ਨੂੰ ਕਿਸਾਨਾਂ ਦੇ ਵਫਦ ਨੇ  ਮੰਗ ਪੱਤਰ ਸੌਪਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਗੂਆਂ ਨੇ ਦੱਸਿਆ ਕਿ 24 ਜਲਾਈ ਨੂੰ ਦੋ ਜਥੇਬੰਦੀਆਂ ਕਿਸਾਨ ਮਜ਼ਦੂਰ ਸ਼ਘਰੰਸ਼ ਕਮੇਟੀ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵਲੋਂ ਤਾਲਮੇਲ ਰੂਪ ਵਿੱਚ ਪੰਜਾਬ ਪੱਧਰੀ ਧਰਨੇ ਲਾਏ ਜਾ ਰਹੇ ਹਨ। ਇਹਨਾਂ ਧਰਨਿਆਂ ਵਿੱਚ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਵੇਂ ਕਿ ਹੜ੍ਹ ਨਾਲ  ਤਬਾਹ ਹੋਈਆ ਫਸਲਾਂ ਝੋਨਾ,ਮੱਕੀ,ਸਬਜੀਆ,ਹਰਾ ਚਾਰਾ  ਆਦਿ ਦਾ 50 ਹਜ਼ਾਰ ਰੁਪਏ ਮੁਆਵਜਾ  ਸਰਕਾਰ ਤੁਰੰਤ ਜਾਰੀ ਕਰੇ ,ਹੜ੍ਹ ਨਾਲ ਖਰਾਬ ਹੋਈਆ ਸੜਕਾ ਤੇ ਮਕਾਨ ਬਣਾਉਏ ਜਾਣ, ਕੇਰਲਾ ਸਰਕਾਰ ਦੀ ਤਰਜ ਤੇ ਮੱਕੀ ,ਮੂੰਗੀ, ਬਾਸਪਤੀ ਸਮੇਤ 23 ਫਸਲਾਂ ਦੀ ਖਰੀਦ ਤੇ ਗਰੰਟੀ ਕਾਨੂੰਨ ਬਣਾਏ ਪੰਜਾਬ ਸਰਕਾਰ, ਹੜ੍ਹ ਪੀੜਤ ਕਿਸਾਨਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ,ਅਬਾਦਕਾਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਕਨੂੰਨ ਬਣਾਉਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ,ਪ੍ਰੀਪੇਡ ਸਮਾਰਟ ਮੀਟਰਾ ਦਾ ਫੈਸਲਾ ਰੱਦ ਕਰਨ ਸਮੇਤ ਸਾਰੀਆ ਬਿਜਲੀ ਸਬੰਧੀ ਮੰਗਾਂ ਮੰਨੀਆ ਜਾਣ। ਸਾਰੀ ਵਾਹੀਯੋਗ ਜ਼ਮੀਨ ਨਹਿਰੀ ਪਾਣੀ ਪਾਈਪ ਲਾਈਨ ਰਾਹੀ ਪਾਣੀ ਪੁੱਜਦਾ ਕੀਤਾ ਜਾਵੇ।ਜੇਕਰ 24ਜਲਾਈ ਨੂੰ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਵਲੋਂ ਸੁਣਵਾਈ ਨਾ ਕੀਤੀ ਤਾ 25 ਜਲਾਈ ਨੂੰ ਰੇਲਾਂ ਦਾ ਚੱਕਾ ਜਾਮ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ।ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ ਰਾਜੇਵਾਲ,ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ   ਆਦਿ ਆਗੂ ਹਾਜਰ ਸਨ।

Comments

No comments yet.



Latest News

Number of Visitors - 186694