Sat, 13 Jun 2026
Post Details

ਲਕਾ ਵਿਧਾਇਕ ਰੂਪਨਗਰ ਸ੍ਰੀ ਦਿਨੇਸ਼ ਚੱਢਾ ਮੰਗਣ ਮਾਫ਼ੀ, ਨਹੀਂ ਤਾਂ ਵਿੱਢਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼

ਤੇਜਿੰਦਰ ਸਿੰਘ ਨੰਗਲ,ਸੂਬਾ ਪ੍ਰਧਾਨ ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ

ਹਲਕਾ ਵਿਧਾਇਕ ਰੂਪਨਗਰ ਸ੍ਰੀ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਮਿਤੀ 18-07-2023 ਨੂੰ ਤਹਿਸੀਲ ਦਫਤਰ ਰੂਪਨਗਰ ਜਾ ਕੇ ਤਹਿਸੀਲ ਦਫ਼ਤਰ ਰੂਪਨਗਰ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪਾਈ ਗਈ। ਹਲਕਾ ਵਿਧਾਇਕ ਰੂਪਨਗਰ ਵੱਲੋਂ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਕਰਮਚਾਰੀਆਂ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਗਿਆ। ਇੱਕ ਵਿਧਾਇਕ ਨੂੰ ਸਰਕਾਰੀ ਦਫਤਰੀ ਰਿਕਾਰਡ ਸਰਕਾਰੀ ਕਰਮਚਾਰੀ ਰਾਹੀਂ ਆਪਣੇ ਦਫ਼ਤਰ ਮੰਗਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਰਜਿਸਟਰੀਆਂ ਦਾ ਰਿਕਾਰਡ ਬਹੁਤ ਹੀ ਮਹੱਤਵਪੂਰਨ ਰਿਕਾਰਡ ਹੁੰਦਾ ਹੈ।
ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਤੇ ਬਿਨਾ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ਤੇ ਜਲੀਲ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਇਆ ਹੈ। ਹਲਕਾ ਵਿਧਾਇਕ ਵੱਲੋਂ ਕੀਤੇ ਇਸ ਵਰਤਾਰੇ ਲਈ DC ਦਫ਼ਤਰ ਰੂਪਨਗਰ ਅਤੇ ਇਸ ਅਧੀਨ ਪੈਂਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਸਾਰੇ ਕਰਮਚਾਰੀ ਮਿਤੀ 21-07-2023 ਨੂੰ ਕਲਮਛੋੜ ਹੜਤਾਲ ਕਰਕੇ ਮੁਕੰਮਲ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰਨਗੇ।
ਸ੍ਰੀ ਦਿਨੇਸ਼ ਚੱਢਾ, ਹਲਕਾ ਵਿਧਾਇਕ ਰੂਪਨਗਰ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਤੋਂ ਮਾਫ਼ੀ ਮੰਗਣ, ਜੇ ਮਿਤੀ 22-07-2023 ਤੱਕ ਹਲਕਾ ਵਿਧਾਇਕ ਰੂਪਨਗਰ ਸ੍ਰੀ ਦਿਨੇਸ਼ ਚੱਢਾ ਵੱਲੋਂ ਮਾਫ਼ੀ ਨਾ ਮੰਗੀ ਗਈ ਤਾਂ ਮਿਤੀ 23-07-2023 ਨੂੰ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਹੜਤਾਲ ਦੌਰਾਨ ਆਮ ਲੋਕਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੀ ਸਾਰੀ ਜ਼ਿੰਮੇਵਾਰੀ ਹਲਕਾ ਵਿਧਾਇਕ ਦੀ ਹੋਵੇਗੀ।

Views: 20

Comments & Discussions

Be the first to comment on this article!



Latest News

Number of Visitors - 166564