Thu, 30 Jul 2026
Post Details

ਚੀਨ ਦੇ ਉੱਤਰ-ਪੂਰਬੀ ਰਾਜ ਵਿਚ ਇਕ ਜਿਮਨੇਜ਼ੀਅਮ ਸਕੂਲ ਦੀ ਜਿਮ ਦੀ ਛੱਤ ਡਿੱਗ ਗਈ।

ਚੀਨ ਵਿਚ ਇਕ ਵੱਡੇ ਹਾਦਸੇ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਚੀਨ ਦੇ ਉੱਤਰ-ਪੂਰਬੀ ਰਾਜ ਵਿਚ ਇਕ ਜਿਮਨੇਜ਼ੀਅਮ ਸਕੂਲ ਦੀ ਜਿਮ ਦੀ ਛੱਤ ਡਿੱਗ ਗਈ। ਮੀਡੀਆ ਰਿਪੋਰਟ ਮੁਤਾਬਕ ਇਸ ਕਾਰਣ ਬੱਚਿਆਂ ਸਮੇਤ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਹਨ। ਉਹ ਮਿਡਲ ਸਕੂਲ ਵਾਲੀਬਾਲ ਟੀਮ ਦਾ ਹਿੱਸਾ ਸਨ। ਹਾਦਸੇ ਦੇ ਸਮੇਂ ਜਿੰਮ 'ਚ ਬੱਚਿਆਂ ਸਮੇਤ 19 ਲੋਕ ਮੌਜੂਦ ਸਨ। ਅੱਠ ਲੋਕਾਂ ਦੀ ਜਾਨ ਬਚ ਗਈ। ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।


ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ 3 ਵਜੇ (7 ਵਜੇ GMT) ਦੀ ਹੈ। ਮੌਕੇ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਘਟਨਾ ਚੀਨ ਦੇ ਉੱਤਰ-ਪੂਰਬ 'ਚ ਕਿਕੀਹਾਰ ਸ਼ਹਿਰ ਦੀ ਹੈ, ਜਿਥੇ ਐਤਵਾਰ ਨੂੰ ਬੱਚੇ ਜਿਮ 'ਚ ਸਰੀਰਕ ਸਿਖਲਾਈ ਲਈ ਆਏ ਸਨ ਤੇ ਇਹ ਹਾਦਸਾ ਵਾਪਰ ਗਿਆ।

Comments

No comments yet.



Latest News

Number of Visitors - 186759