Thu, 30 Jul 2026
Post Details

ਅਮਰੀਕਾ ਅਤੇ ਯੂਰਪ ਵਿੱਚ ਰਿਕਾਰਡ ਤੋੜ ਗਰਮੀ

ਇਤਿਹਾਸ ਵਿਚ ਕਦੇ ਨਹੀਂ ਹੋਈ ਇੰਨੀ ਗਰਮ ਜੁਲਾਈ, ਅਮਰੀਕਾ ਅਤੇ ਯੂਰਪ ਤੱਕ ਝੁਲਸੇ ਤਾਂ ਵਧੀ ਟੈਨਸ਼ਨ, ਡਰਾ ਰਹੇ ਵਿਗਿਆਨੀ
ਖਬਰਿਸਤਾਨ ਨੈਟਵਰਕ, ਨਵੀਂ ਦਿੱਲੀ- ਦਿੱਲੀ-ਐਨ.ਸੀ.ਆਰ. ਸਮੇਤ ਉੱਤਰ ਭਾਰਤ ਦੇ ਵੱਡੇ ਇਲਾਕੇ ਵਿਚ ਭਾਵੇਂ ਹੀ ਇਸ ਸਾਲ ਖਾਸਤੌਰ 'ਤੇ ਜੁਲਾਈ ਵਿਚ ਭਿਆਨਕ ਗਰਮੀ ਨਹੀਂ ਪਈ ਹੈ, ਪਰ ਦੁਨੀਆ ਵਿਚ ਬੁਰਾ ਹਾਲ ਹੈ। ਇਸ ਦੇ ਚੱਲਦੇ ਇਸ ਸਾਲ ਜੁਲਾਈ ਦਾ ਮਹੀਨਾ ਹੁਣ ਤੱਕ ਦੇ ਇਤਿਹਾਸ ਵਿਚ ਸਭ ਤੋਂ ਗਰਮ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਅਜੇ ਇਸ ਮਹੀਨੇ ਦਾ ਅੰਤ ਹੋਣ ਵਿਚ 4 ਦਿਨ ਬਚੇ ਹਨ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਹੁਣ ਤੱਕ ਦੀ ਸਭ ਤੋਂ ਗਰਮ ਜੁਲਾਈ ਦਾ ਖਿਤਾਬ ਮਿਲ ਚੁੱਕਾ ਹੈ। ਗਰਮੀ ਨੇ ਦੁਨੀਆ ਭਰ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਚੱਲਦੇ ਘੱਟ ਗਰਮੀ ਵਾਲੇ ਉੱਤਰ ਅਮਰੀਕਾ, ਚੀਨ ਅਤੇ ਯੂਰਪ ਵਰਗੇ ਇਲਾਕਿਆਂ ਵਿਚ ਬੁਰਾ ਹਾਲ ਰਿਹਾ ਹੈ।
ਕਈ ਜਗ੍ਹਾ ਤਾਪਮਾਨ 50 ਡਿਗਰੀ ਸੈਲਸੀਅਸ ਨੇੜੇ ਪਹੁੰਚ ਗਿਆ ਤਾਂ ਲੂ ਨਾਲ ਵੀ ਲੋਕ ਪਸਤ ਰਹੇ। ਇਸ ਦਾ ਅਸਰ ਲੋਕਾਂ ਦੀ ਸਿਹਤ 'ਤੇ ਵੀ ਪੈ ਰਿਹਾ ਹੈ ਅਤੇ ਲੋਕਾਂ ਦੇ ਬੀਮਾਰ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਕਲਾਈਮੇਟ ਚੇਂਜ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ, ਪਰ ਹੁਣ ਇਹ ਸਾਡੀਆਂ ਅੱਖਾਂ ਸਾਹਮਣੇ ਹੀ ਆ ਗਿਆ ਹੈ। ਮੌਸਮ ਵਿਚ ਭੀਸ਼ਣ ਬਦਲਾਅ ਹੋ ਰਹੇ ਹਨ ਅਤੇ ਉਸ ਦਾ ਹੀ ਨਤੀਜਾ ਇਸ ਤਰ੍ਹਾਂ ਦੀ ਗਰਮੀ ਹੈ। ਵਿਸ਼ਵ ਮੌਸਮ ਸੰਗਠਨ ਨਾਲ ਜੁੜੇ ਕ੍ਰਿਸ ਹੇਵਿਟ ਨੇ ਕਿਹਾ ਕਿ ਇਹ ਗਲਤ ਟ੍ਰੈਂਡ ਚਿੰਤਾ ਦੀ ਗੱਲ ਹੈ। ਪਰ ਹੁਣ ਅਜਿਹਾ ਲੱਗਦਾ ਹੈ ਕਿ ਇਸ ਨੂੰ ਟਾਲਣਾ ਮੁਸ਼ਕਲ ਹੋਵੇਗਾ ਅਤੇ ਆਉਣ ਵਾਲੇ ਸਾਲਾਂ ਵਿਚ ਇਸ ਤਰ੍ਹਾਂ ਭਿਆਨਕ ਗਰਮੀ ਝੱਲਣੀ ਹੋਵੇਗੀ। 
ਸੰਸਾਰਕ ਔਸਤ ਤਾਪਮਨ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਠੰਡ ਵਾਲੇ ਇਲਾਕਿਆਂ ਵਿਚ ਵੀ ਲੂ ਚੱਲ ਰਹੀ ਹੈ। ਕ੍ਰਿਸ ਹੇਵਿਟ ਨੇ ਕਿਹਾ ਕਿ  ਇਹ ਅਲਾਰਮ ਹੈ ਅਤੇ ਸਾਨੂੰ ਸੁਚੇਤ ਹੋ ਕੇ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਕੋਸ਼ਿਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਵੀ ਕਿਹਾ ਕਿ ਦੁਨੀਆ ਭਰ ਵਿਚ ਮੌਸਮ ਬਦਲ ਰਿਹਾ ਹੈ। ਸਾਨੂੰ ਕਲਾਈਮੇਟ ਚੇਂਜ ਦੀ ਹਕੀਕਤ ਨੂੰ ਸਮਝਣਾ ਹੋਵੇਗਾ, ਨਹੀਂ ਤਾਂ ਇਹ ਤਬਾਹੀ ਵਾਲੇ ਸੀਨ ਦੀ ਸ਼ੁਰੂਆਤ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਵੀ ਕਹਿਣਾ ਹੈ ਕਿ ਇੰਨੀ ਭਿਆਨਕ ਗਰਮੀ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਅਸਰ ਆਰਥਿਕ ਗਤੀਵਿਧੀਆਂ 'ਤੇ ਵੀ ਪੈ ਰਿਹਾ ਹੈ। 
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਿਆਨਕ ਸੀਤਲਹਿਰ ਦੇ ਚੱਲਦੇ ਅਮਰੀਕਾ ਨੂੰ ਸਾਲਾਨਾ 100 ਅਰਬ ਡਾਲਰ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਨਾਲ ਬਚਾਅ ਲਈ ਅਣਰੀਕਾ ਨੇ ਇਕ ਅਰਬ ਡਾਲਰ ਦਾ ਫੰਡ ਤੁਰੰਤ ਜਾਰੀ ਕੀਤਾ ਹੈ ਤਾਂ ਜੋ ਸ਼ਹਿਰਾਂ ਅਤੇ ਕਸਬਿਆਂ ਵਿਚ ਬੂਟੇ ਲਾਏ ਜਾ ਸਕਣ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਯੂਰਪ ਵਿਚ ਲੂ ਚੱਲਣਾ ਆਮ ਗੱਲ ਨਹੀਂ ਹੈ। ਇਹ ਕੁਦਰਤੀ ਕ੍ਰਿਆ ਨਹੀਂ ਹੈ ਸਗੋਂ ਜ਼ਿਆਦਾਤਰ ਮਾਨਵ ਗਤੀਵਿਧੀਆਂ ਦੀ ਵਜ੍ਹਾ ਨਾਲ ਕੁਦਰਤ ਵਿਚ ਬਦਲਾਅ ਆਇਆ ਹੈ, ਜੋ ਆਉਣ ਵਾਲੇ ਦਿਨਾਂ ਲਈ ਇਕ ਚਿਤਾਵਨੀ ਹੋਵੇਗੀ।

Comments

No comments yet.



Latest News

Number of Visitors - 186797