Thu, 30 Jul 2026
Post Details

ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਦੇ ਨਾਲ ਰਿਸ਼ਤੇ ਨਾਂ ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾ ਪਾਸ਼

ਰਾਮਾ ਮੰਡੀ ਸਥਿਤ ਐਨਆਰਆਈ ਮੈਰਿਜ ਸਰਵਿਸਿਜ਼ ਦੇ ਦਫ਼ਤਰ 'ਤੇ ਪੁਲਸ ਵਲੋਂ ਛਾਪਾ ਮਾਰਨ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਨੇ ਆਨਲਾਈਨ ਫਰਜ਼ੀ ਪ੍ਰੋਫਾਈਲ ਬਣਾ ਕੇ ਵਿਦੇਸ਼ਾਂ ਵਿੱਚ ਰਹਿੰਦੇ ਲੋਕਾਂ ਨਾਲ ਰਿਸ਼ਤਾ ਕਰਵਾਉਣ ਨੂੰ ਲੈ ਕੇ ਠੱਗੀ ਮਾਰਨ ਦੇ ਮਾਮਲੇ ਵਿਚ ਕਾਰਵਾਈ ਕੀਤੀ। ਉਨ੍ਹਾਂ ਨੇ ਰਿਸ਼ਤਾ ਕਰਵਾਉਣ ਦੇ ਬਹਾਨੇ ਠੱਗੀ ਮਾਰ ਕੇ ਪੈਸੇ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 

ਮੁਲਜ਼ਮਾਂ ਦੀ ਪਛਾਣ ਆਨੰਦ ਸ਼ੁਕਲਾ ਪੁੱਤਰ ਰਾਮ ਭਵਨ ਸ਼ੁਕਲਾ ਵਾਸੀ ਨਿਊ ਅਮਰੀਕ ਨਗਰ, ਰੋਹਿਤ ਪੁੱਤਰ ਰੰਜਨ ਕੁਮਾਰ ਵਾਸੀ ਉਪਕਾਰ ਨਗਰ ਥਾਣਾ ਰਾਮਾ ਮੰਡੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 7 ਕੰਪਿਊਟਰ, 3 ਲੈਪਟਾਪ, 7 ਹਾਰਡ ਡਿਸਕਾਂ, 4 ਆਈਪੀ ਫ਼ੋਨ, 2 ਮੋਬਾਈਲ, 16,500 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਤਲੁਜ ਚੌਕ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਨੰਦ ਸ਼ੁਕਲਾ, ਰੋਹਿਤ ਆਪਣੇ ਸਾਥੀਆਂ ਨਾਲ ਮਿਲ ਕੇ ਛਿਨਮਸਤਿਕਾ ਬਿਲਡਿੰਗ ਦੀ ਚੌਥੀ ਮੰਜ਼ਿਲ 'ਤੇ ਐਨਆਰਆਈ ਮੈਰਿਜ ਸਰਵਿਸਜ਼ ਦਾ ਦਫ਼ਤਰ ਚਲਾ ਰਹੇ ਹਨ। ਜਿੱਥੇ ਉਹ ਵਰਚੁਅਲ ਫੋਨ ਨੰਬਰ ਲਗਾ ਕੇ, ਫਰਜ਼ੀ ਪ੍ਰੋਫਾਈਲ ਬਣਾ ਕੇ ਅਤੇ ਵਿਦੇਸ਼ ਬੈਠੇ ਲੋਕਾਂ ਨਾਲ ਰਿਸ਼ਤੇ ਕਰਵਾਉਣ ਦਾ ਝਾਂਸਾ ਦੇ ਕੇ ਪੈਸੇ ਦੀ ਠੱਗੀ ਮਾਰਦੇ ਸਨ। ਇਸ ਦੇ ਲਈ ਉਨਾਂ ਨੇ ਆਪਣੇ ਵੱਖਰੇ ਨਾਂ ਦੀ ਆਨਲਾਈਨ ਸਾਈਟ ਬਣਾਈ ਹੋਈ ਸੀ। ਇਸ ਕੰਮ ਲਈ ਦੋਵਾਂ ਨੇ ਲੈਂਡਲਾਈਨ ਫੋਨ, ਕੰਪਿਊਟਰ ਅਤੇ ਮੋਬਾਈਲ ਦੀ ਵਰਤੋਂ ਕੀਤੀ।

Comments

No comments yet.



Latest News

Number of Visitors - 186648