Thu, 30 Jul 2026
Post Details

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਜਲੰਧਰ ਪੁੱਜਣ ਤੇ ਫੁੱਲ ਮਾਲਾ ਪਾ ਕੇ ਸਵਾਗਤ ਕੀਤਾ

ਜਲੰਧਰ ਅੱਜ ਮਿਤੀ 10 ਫਰਵਰੀ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਜਲੰਧਰ ਪੁੱਜਣ ਤੇ ਫੁੱਲ ਮਾਲਾ ਪਾ ਕੇ ਸਵਾਗਤ ਕੀਤਾ ਗਿਆ ਪਠਾਨਕੋਟ ਚੌਂਕ ਦੇ ਲਾਗੇ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਵਾਗਤ ਹੀ ਮੰਚ ਲਗਾਇਆ ਗਿਆ ਸੀ ਉਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਰਕਰ ਅਤੇ ਜਥੇਦਾਰ ਹਾਜ਼ਰ ਸਨ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸਰਕਲ ਜਥੇਦਾਰ ਵੱਲੋਂ ਸਰੋਪਾ ਪਾ ਕੇ ਵੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਏ ਦਾ ਸਵਾਗਤ ਕੀਤਾ ਗਿਆ ਕਰਤਾਰ ਸਿੰਘ ਗਿੱਲ ਨੇ ਕਿਹਾ ਕਿ ਠਾਠਾ ਮਾਰਦਾ ਇਕੱਠ ਇਧਰ ਸਾਰਿਆ ਕੀ ਪੰਜਾਬ ਦੀ ਜਨਤਾ ਜਲੰਧਰ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 2027 ਵਿੱਚ ਪੰਜਾਬ ਵਿੱਚ ਰਾਜ ਲਈ ਉਡੀਕ ਰਹੀ ਹੈ ਜਨਤਾ ਦਾ ਹੁੰਗਾਰਾ ਸੰਕੇਤ ਹੈ ਕੀ 2027 ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਪਣਾ ਪਰਚਮ ਲਹਿਰਾਵੇਗੀ |

Comments

No comments yet.



Latest News

Number of Visitors - 186737