Wed, 03 Jun 2026
Post Details

ਬਿਜਲੀ ਵਿਭਾਗ ਨੂੰ ਕਈ ਵਾਰ ਸੂਚਨਾ ਦਿੱਤੀ ਗਈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ :ਬਲਵੀਰ ਕੌਰ

ਹੁਣ ਬਿਜਲੀ ਵਿਭਾਗ ਵਲੋਂ ਤਾਰਾਂ ਬਦਲ ਦਿੱਤੀਆਂ ਗਈਆਂ, ਆਸ ਹੈ ਕਿ ਹੁਣ ਲੋਕਾਂ ਨੂੰ ਸਮੱਸਿਆ ਨਹੀਂ ਆਵੇਗੀ:- ਬਲਵੀਰ ਕੌਰ 

ਜਲੰਧਰ ਅੱਜ ਮਿਤੀ 11 ਮਈ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਮਹਿਲਾ ਆਗੂ ਬਲਵੀਰ ਕੌਰ ਨੇ ਦੱਸਿਆ ਹੈ ਵਾਰਡ ਨੰਬਰ 61 ਵਿਖੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਗਲੀ ਨੰਬਰ 12 ਵਿੱਚ ਪਿਛਲੇ ਇਕ ਮਹੀਨੇ ਤੋਂ ਬਿਜਲੀ ਦੀ ਪ੍ਰੋਬਲਮ ਆ ਰਹੀ ਸੀ ਜਿਹੜੀਆਂ ਬਿਜਲੀ ਤਾਰਾਂ ਸੀ ਸ਼ਾਮ ਵੇਲੇ ਜਿਆਦਾ ਲੋਡ ਹੋਣ ਨਾਲ ਜਲ ਜਾਂਦੀਆਂ ਸੀ ਉਸ ਨਾਲ ਲੋਕਾਂ ਦੇ ਘਰਾਂ ਦੀ ਲਾਈਟ ਵੀ ਡਿੰਮ ਵੀ ਹੋ ਜਾਂਦੀ ਸੀ ਬਿਜਲੀ ਵਿਭਾਗ ਨੂੰ ਕਈ ਵਾਰ ਸੂਚਨਾ ਦਿੱਤੀ ਜਾਂਦੀ ਸੀ ਪਰ ਕੋਈ ਸੁਣਵਾਈ ਨਹੀਂ ਹੁੰਦੀ ਸੀ ਅੱਜ ਲੋਕ ਬਲਬੀਰ ਕੌਰ ਦੇ ਘਰ ਆ ਗਏ ਤੇ ਉਹਨਾਂ ਨੂੰ ਕਿਹਾ ਕਿ ਸਾਡੀ ਸਮੱਸਿਆ ਹੱਲ ਕਰਵਾਓ ਬਲਵੀਰ ਕੌਰ ਨੇ ਦੱਸਿਆ ਕਿ 40 ਤੋਂ 50 ਬੰਦਿਆਂ ਨਾਲ ਔਰਤਾਂ ਅਤੇ ਬੰਦਿਆਂ ਨਾਲ ਮਕਸੂਦਾਂ ਪਾਵਰ ਕੌਮ ਦਫਤਰ ਪਹੁੰਚੇ ਭਾਵ ਬਿਜਲੀ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੌਕੇ ਨੂੰ ਦੇਖਦੇ ਹੋਏ ਤੁਰੰਤ ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਗਲੀ ਨੰਬਰ 12 ਵਿੱਚ ਪਹੁੰਚ ਕੇ ਸਮੱਸਿਆ ਨੂੰ ਹੱਲ ਕੀਤਾ ਜੋ ਬਿਜਲੀ ਦੀ ਤਾਰ ਪੈਣੀ ਸੀ ਉਸ ਨੂੰ ਪਾ ਦਿੱਤਾ ਗਿਆ ਬਲਬੀਰ ਕੌਰ ਨੇ ਦੱਸਿਆ ਕਿ ਉਹ ਮੌਕੇ ਤੇ ਪਾਵਰਕੌਮ ਦਫਤਰ ਦਾ ਘਰਾਵ ਕਰਨਾ ਪਹੁੰਚੇ ਸੀ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਲੋਕ ਧਰਨਾ ਲਗਾਣ ਲੱਗੇ ਨੇ ਉਹਨਾਂ ਨੇ ਉਸੇ ਵੇਲੇ ਹੀ ਕਰਮਚਾਰੀਆਂ ਨੂੰ ਵਾਰਡ ਨੰਬਰ 61 ਸ਼ਹੀਦ ਬਾਬੂ ਲਾਲ ਸਿੰਘ ਨਗਰ ਗਲੀ ਨੰਬਰ 12 ਵਿੱਚ ਭੇਜਿਆ ਨਵੀਂ ਬਿਜਲੀ ਦੀ ਤਾਰ ਪਾ ਦਿੱਤੀ ਗਈ ਜਿਹੜੀ ਲੋਕਾਂ ਨੂੰ ਹੁਣ ਬਿਜਲੀ ਦੀ ਸਮੱਸਿਆ ਨਹੀਂ ਆਏਗੀ ਪਾਵਰ ਕਰਮੀਆਂ ਦਾ ਵੀ ਬਲਬੀਰ ਕੌਰ ਵੱਲੋਂ ਧੰਨਵਾਦ ਕੀਤਾ ਗਿਆ ਕੀ ਉਹਨਾਂ ਨੇ ਚਲੋ ਦੇਰ ਲਗਾਈ ਸਹੀ ਪਰ ਉਹਨਾਂ ਦੇ ਬਿਜਲੀ ਘਰ ਪਹੁੰਚਣ ਤੇ ਉਸੇ ਵੇਲੇ ਅਧਿਕਾਰੀਆਂ ਨੇ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਾਇਆ ।

Views: 54

Comments & Discussions

Be the first to comment on this article!



Latest News

Number of Visitors - 164641