Wed, 03 Jun 2026
Post Details

ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਡੀ ਏ ਦੀ ਕਿਸ਼ਤ ਜਾਰੀ ਕਰਨ ਦੇ ਹੱਕ ਵਿਚ ਜਿੱਲਾ ਕਾਂਗਰਸ ਕਮੇਟੀ ਨੇ ਰਾਜਿੰਦਰ ਬੇਰੀ ਦੀ ਪ੍ਰਧਾਨਗੀ ਹੇਠ ਕੀਤਾ ਰੋਸ ਪ੍ਰਦਰਸ਼ਨ ।

ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ  ।

ਜਲੰਧਰ ਅੱਜ ਮਿਤੀ 1 ਜੂਨ (ਸੋਨੂੰ) : ਅੱਜ ਕਾਂਗਰਸ ਪਾਰਟੀ ਵਲੋ ਮੁਲਾਜਮਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਧਰਨੇ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀ ਡੀ ਏ ਦੀ ਕਿਸ਼ਤ ਜਾਰੀ ਕਰਨ ਦੀ ਮੰਗ ਕੀਤੀ । ਇਸ ਮੌਕੇ ਤੇ ਬੋਲਦਿਆਂ ਜਿਲਾ ਪ੍ਰਧਾਨ ਰਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਜਲੰਧਰ ਵੈਸਟ ਸੁਰਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਮੁਲਾਜਮਾਂ ਨੂੰ ਆਪਣਾ ਹੱਕ ਲੈਣ ਲਈ ਧਰਨਿਆਂ ਤੇ ਬੈਠਣਾ ਪੈ ਰਿਹਾ ਹੈ, ਕੋਰਟਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ । ਸਰਕਾਰੀ ਮੁਲਾਜ਼ਮਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਸਤਿਕਾਰ ਬਖ਼ਸ਼ਿਆਂ ਸੀ ਪਰ ਆਪਣੇ ਵਾਅਦਿਆਂ ਦੇ ਅਨੁਸਾਰ ਸਰਕਾਰ ਬਿਲਕੁਲ ਵੀ ਮੁਲਾਜਮਾਂ ਦੇ ਹੱਕ ਵਿੱਚ ਖਰੀ ਨਹੀ ਉਤਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਓ ਕਿਸੇ ਨੂੰ ਧਰਨਾ ਨਹੀ ਲਗਾਉਣਾ ਪਵੇਗਾ । ਹਰ ਇਕ ਦੀ ਸੁਣਵਾਈ ਹੋਵੇਗੀ ਪਰ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਗਏ ਪਰ ਮੁਲਾਜ਼ਮਾਂ ਨੂੰ ਇਕ ਰੁਪਈਆ ਇਸ ਸਰਕਾਰ ਨੇ ਨਹੀਂ ਦਿੱਤਾ । ਮੁਲਜ਼ਮ ਅੱਜ ਸਰਕਾਰ ਕੋਲੋ ਆਪਣਾ ਹੱਕ ਲੈਣ ਲਈ ਧਰਨੇ ਲਗਾਉਣ ਲਈ ਮਜਬੂਰ ਹਨ, ਡਾਂਗਾਂ ਖਾਣ ਲਈ ਮਜਬੂਰ ਹਨ । ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਭਰਿਆ ਹੋਇਆ ਹੈ ਪਰ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀ ਹਨ । ਜਦੋ ਦੀ ਸਰਕਾਰ ਬਣੀ ਹੈ ਇਸ ਸਰਕਾਰ ਨੇ ਮੁਲਾਜਮਾਂ ਨੂੰ ਇਕ ਰੁਪਈਆ ਨਹੀ ਦਿੱਤਾ । ਸਰਕਾਰ ਵੱਲ ਡੀ ਏ ਦੀ ਕਿਸ਼ਤ ਜੋ ਪੈਂਡਿੰਗ ਪਈ ਹੈ ਇਹ ਕਿਸ਼ਤ ਜਲਦ ਤੋ ਜਲਦ ਜਾਰੀ ਕੀਤੀ ਜਾਵੇ । ਇਹ ਪੰਜਾਬ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਮੁਲਾਜਮਾਂ ਨੂੰ ਡੀ ਏ ਦੀ ਕਿਸ਼ਤ ਨਹੀ ਦਿੱਤੀ ਪਰ ਪਿਛਲੀ ਸਾਰੀਆਂ ਸਰਕਾਰਾਂ ਦੇ ਸਮੇਂ ਦਿਨ ਤਿਉਹਾਰਾਂ ਦੇ ਸਮੇਂ ਤੇ ਮੁਲਾਜ਼ਮਾਂ ਦਾ ਜਰੂਰ ਧਿਆਨ ਰੱਖਿਆ ਜਾਂਦਾ ਸੀ । ਕਾਂਗਰਸ ਪਾਰਟੀ ਹਮੇਸ਼ਾ ਇਨਾਂ ਮੁਲਾਜ਼ਮਾਂ ਨਾਲ ਖੜੀ ਹੈ , ਇਨਾਂ ਮੁਲਾਜ਼ਮਾਂ ਨੂੰ ਇਨਾਂ ਦਾ ਬਣਦਾ ਹੱਕ ਦਵਾਉਣ ਲਈ ਪੂਰਾ ਸੰਘਰਸ਼ ਕਰੇਗੀ । ਇਸ ਧਰਨੇ ਵਿੱਚ ਰਸ਼ਪਾਲ ਜੱਖੂ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧੂਰ, ਸੋਹਣ ਲਾਲ ਬਾਵਾ, ਅਮਿਤ ਮੱਟੂ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਡਾ ਜਸਲੀਨ ਸੇਠੀ, ਜਗਦੀਸ਼ ਦਕੋਹਾ, ਜਤਿੰਦਰ ਜੋਨੀ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਨੀਰਜ ਜੱਸਲ , ਮਨਦੀਪ ਜੱਸਲ, ਵਿਜੇ ਦਕੋਹਾ, ਜਗਜੀਤ ਜੀਤਾ, ਮੰਗਾ ਸਿੰਘ ਮੁਧੜ , ਸਤਪਾਲ ਮਿੱਕਾ, ਅਵਤਾਰ ਵਿਰਦੀ, ਹਰਭਜਨ ਸਿੰਘ, ਨਰਿੰਦਰ ਸਿੰਘ ਲੱਕੀ, ਬ੍ਰਹਮ ਦੇਵ ਸਹੋਤਾ, ਲਵੀ ਸੋਹਲ, ਮਨਜੀਤ ਸਿਮਰਨ, ਵਿੱਕੀ ਆਬਾਦਪੁਰਾ, ਅਸ਼ਵਨੀ ਸੋਂਧੀ, ਯਸ਼ ਪਾਲ ਸਫਰੀ, ਗੁਰਪ੍ਰੀਤ ਸਿੰਘ, ਰਾਮ ਕਿਸ਼ਨ, ਅਨਿਲ ਬਿੱਲੂ, ਅਰਜਿੰਦਰ ਸਿੰਘ, ਸੁਧੀਰ ਘੁੱਗੀ, ਕਿਸ਼ਨ ਲਾਲ ਮੱਟੂ, ਜੈ ਸਿੰਘ, ਮੁਕੇਸ਼ ਗਰੋਵਰ, ਰਮੇਸ਼ ਭੱਲਾ, ਆਨੰਦ ਬਿੱਟੂ, ਹੁਸਨ ਲਾਲ, ਪੱਲਵੀ, ਮਨਦੀਪ ਕੌਰ, ਸੁਰਜੀਤ ਕੌਰ, ਸੁਰੇਸ਼ ਮਹਿਮੀ, ਮੁਨੀਸ਼ ਪਾਹਵਾ, ਸੰਜੇ ਸੌਂਕਰ, ਅਸ਼ੋਕ ਹੰਸ, ਦਰਸ਼ਨ ਸਿੰਘ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਬਖਸ਼ੀਸ਼ ਸਿੰਘ, ਸਮੀਰ ਚਿਸ਼ਤੀ, ਮੁਖਤਿਆਰ ਅਹਿਮਦ, ਕਿਸ਼ਨ ਲਾਲ ਮੱਟੂ, ਅਸ਼ਵਨੀ ਜੰਗਰਾਲ, ਹਰਸ਼ ਰਾਣਾ ਵਰਮਾ, ਡਾ ਸੁਰਿੰਦਰ ਕਲਿਆਣ, ਡਾ ਸੁਨੀਲ ਸ਼ਰਮਾ, ਜਨਕ ਰਾਜ, ਹਰਦੀਪ ਸਿੰਘ, ਪਵਨ ਮਹਿਤਾ, ਹਰਕੇਵਲ ਰਾਮ, ਓਮ ਪ੍ਰਕਾਸ਼ ਚੌਹਾਨ, ਚਰਨ ਦਾਸ ਸੱਭਰਵਾਲ , ਪ੍ਰੇਮ ਸੈਣੀ ਮੌਜੂਦ ਸਨ ।

Views: 17

Comments & Discussions

Be the first to comment on this article!



Latest News

Number of Visitors - 164641