Tue, 28 Jul 2026
Post Details

ਅਨੁਰਾਧਾ ਜਲੰਧਰ (ਸ਼ਹਿਰੀ) ਮਹਿਲਾ ਕਾਂਗਰਸ ਦੀ ਨਵੀਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਐਮਐਲਏ ਪਰਗਟ ਸਿੰਘ ਦੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ

ਜਲੰਧਰ, 7 ਜੁਲਾਈ:(ਸੋਨੂੰ) : ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਅਲਕਾ ਲਾਂਬਾ ਜੀ ਵੱਲੋਂ ਜਾਰੀ ਦਫ਼ਤਰੀ ਹੁਕਮਾਂ ਅਨੁਸਾਰ ਸ੍ਰੀਮਤੀ ਅਨੁਰਾਧਾ ਨੂੰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ, ਜਲੰਧਰ (ਸ਼ਹਿਰੀ) ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।  

ਇਸ ਮੌਕੇ ’ਤੇ ਐਮਐਲਏ ਪਰਗਟ ਸਿੰਘ ਦੇ ਦਫ਼ਤਰ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਅਨੁਰਾਧਾ ਜੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਅੰਗਦ ਦੱਤਾ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਜਲੰਧਰ, ਸੀਨੀਅਰ ਕਾਂਗਰਸੀ ਆਗੂ ਧਰਮਿੰਦਰ ਸਿੰਘ ਭਿੰਡਾ, ਭੁਪਿੰਦਰ ਸਿੰਘ ਭਿੰਡਾ, ਜਨਰਲ ਸਕੱਤਰ, ਜ਼ਿਲ੍ਹਾ ਕਾਂਗਰਸ ਕਮੇਟੀ, ਮਨਵੀਰ ਸਿੰਘ, ਪੀ.ਏ. ਟੂ ਐਮਐਲਏ ਪਰਗਟ ਸਿੰਘ, ਸੋਨੀਆ ਅਹੀਰ, ਸਰਬਜੀਤ ਕੌਰ ਦਾਦਰਾ, ਐਨੀ ਬੰਗਾ, ਸਿਮਰਨ ਚਾਹਲ, ਸੁਨੀਤਾ ਰਾਣੀ ਅਤੇ ਸੇਜ਼ਲ ਚਾਹਲ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

ਅੰਗਦ ਦੱਤਾ ਨੇ ਕਿਹਾ,

“ਅਨੁਰਾਧਾ ਜੀ ਦੀ ਨਿਯੁਕਤੀ ਜਲੰਧਰ ਕਾਂਗਰਸ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਹਮੇਸ਼ਾ ਮਹਿਲਾਵਾਂ ਦੇ ਹੱਕਾਂ ਅਤੇ ਲੋਕਾਂ ਦੀ ਭਲਾਈ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਹੋਰ ਮਜ਼ਬੂਤ ਹੋਵੇਗੀ। ਯੂਥ ਕਾਂਗਰਸ ਹਰ ਕਦਮ ’ਤੇ ਉਨ੍ਹਾਂ ਦਾ ਸਾਥ ਦੇਵੇਗੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰੇਗੀ।”

ਅਨੁਰਾਧਾ ਜੀ ਨੇ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ,

“ਮੈਂ ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਅਲਕਾ ਲਾਂਬਾ ਜੀ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸ੍ਰੀਮਤੀ ਬਲਜੀਤ ਕੌਰ ਜੀ, ਐਮਐਲਏ ਪਰਗਟ ਸਿੰਘ ਜੀ, ਸ਼੍ਰੀ ਰਾਜਿੰਦਰ ਬੇਰੀ ਜੀ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ, ਅੰਗਦ ਦੱਤਾ ਜੀ ਅਤੇ ਸਮੂਹ ਕਾਂਗਰਸ ਪਰਿਵਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਉੱਤੇ ਵਿਸ਼ਵਾਸ ਪ੍ਰਗਟਾਇਆ। ਮੈਂ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਵਾਂਗੀ ਅਤੇ ਮਹਿਲਾ ਕਾਂਗਰਸ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਾਂਗੀ।” |

Views: 43

Comments & Discussions

Be the first to comment on this article!



Latest News

Number of Visitors - 185409