Thu, 30 Jul 2026
Post Details

ਮਾਸਟਰ ਸਲੀਮ ਤੇ ਧਾਰਮਿਕ ਭਾਵਨਾ ਨੁੰ ਠੇਸ ਦਾ ਪਰਚਾ ਦਰਜ ਕੀਤਾ ਜਾਵੇ : ਸ਼ਿਵ ਸੇਨਾ

ਅੱਜ ਮਿਤੀ18-9-2023 ਨੂੰ ਟਾਵਰ ਇੰਨਕਲੇਵ ਫੇਸ 3  ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਇਹ ਮੀਟਿੰਗ ਮਾਣਯੋਗ ਸ੍ਰੀ ਯੋਗਰਾਜ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਭਵਾਨੀ ਸੈਨਾ ਦੀ ਪੰਜਾਬ ਪ੍ਰਧਾਨ ਮੈਡਮ ਊਸ਼ਾ ਮਾਹਿ ਜੀ ਦੇ ਅਗਵਾਈ ਹੇਠ ਰੱਖੀ ਗਈ। ਜਿਹੜੇ ਪਿਛਲੇ ਦਿਨੀਂ ਮਾਸਟਰ ਸਲੀਮ ਨੇ ਮਾਤਾ ਚਿੰਤਪੁਰਨੀ ਜੀ ਬਾਰੇ ਭੱਦੀ ਸ਼ਤਾਬਦੀ ਵਰਤੀ ਜਿਸ ਬਾਰੇ ਵਿੱਚ ਅੱਸੀ ਵਾਰ-ਵਾਰ ਐੱਸਐੱਸਪੀ ਸਾਬ ਨੂੰ ਮੰਗ ਪੱਤਰ ਦਿੱਤੇ ਲਕਿੰਨ। ਮਾਸਟਰ ਸਲੀਮ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਇਸ ਮੀਟਿੰਗ ਵਿਚ ਲੱਗ ਲੱਗ ਜਥੇਬੰਦੀਆਂ ਪਹੁੰਚੀਆਂ ਜਿਸ ਵਿੱਚ ਸ਼੍ਰੀ ਕੀਮਤੀ ਭਗਤ ਜੀ ਸ਼ਿਵ ਸੈਨਾ ਜਿਲ੍ਹਾ ਦੇ ਮੁਕੇਸ਼ ਸਿਆਲ ਅੰਬੇਦਕਰ ਸੈਨਾ ਯੂਨਾਈਟਿਡ ਤੋਂ ਅਮਿਤ ਸੁਮਨ ਜੀ ਸੁਖਜੀਤ ਸਿੰਘ ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਪ੍ਰਧਾਨ ਓਮ ਪ੍ਰਕਾਸ਼ ਜੀ, ਭਵਾਨੀ ਸੈਨਾ ਤੋਂ ਜਸਵੀਰ ਕੌਰ ਮਨਪ੍ਰੀਤ ਕੌਰ ਸੋਨੀਤਾ ਜਸਵਿੰਦਰ ਸਾਰੇ ਜਥੇਬੰਦੀਆਂ ਨੇ ਮੀਟਿੰਗ ਕੀਤੀ ਕਿ 20-09-2023 ਦਿਨ ਬੁੱਧਵਾਰ ਨੂੰ ਐਸਐਸਪੀ ਸਾਹਿਬ ਦਿਹਾਤੀ ਦੇ ਬਾਹਰ ਧਰਨਾ ਰੱਖਿਆ ਗਿਆ। ਜੋ ਕੀ ਸਾਡੇ ਯੋਗਰਾਜ ਸ਼ਰਮਾ ਪੰਜਾਬ ਪ੍ਰਧਾਨ ਦੇ ਨਿਰਦੇਸ਼ਾਂ ਅਨੁਸਾਰ ਰੱਖਿਆ ਗਿਆ ਜਿਸ ਵਿੱਚ ਸਾਰੇ ਜ਼ਿਲ੍ਹਿਆਂ ਵਿਚੋਂ ਸ਼ਿਵ ਸੈਨਾ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਜਾਏਗਾ ਅਤੇ ਮਾਸਟਰ ਸਲੀਮ ਤੇ ਪਰਚਾ ਦਰਜ ਕਰਵਾ ਕੇ ਹੀ ਰਵਾਂਗੇ ਜਿਸ ਵਿੱਚ ਜਾਣ ਮਾਲ ਦਾ ਕੋਈ ਵੀ ਨੁਕਸਾਨ ਹੋਇਆ ਤਾਂ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਮੌਕੇ ਤੇ ਪਹੁੰਚੇ ਯਸ਼ਪਾਲ ਸ਼ਰਮਾ, ਅਮਰਜੀਤ ਅਨੀਤਾ ਸਰਵੇਸ਼ ਜਸਵਿੰਦਰ ਰਜਿੰਦਰ ਵਾਲੀਆ ਪ੍ਰੋਫੈਸਰ ਯਸ਼ਪਾਲ ਖੰਬਰਾ ਆਦਿ ਸ਼ਾਮਲ ਹੋਏ

Comments

No comments yet.



Latest News

Number of Visitors - 186992