Thu, 04 Jun 2026
Post Details

ਖੇਡਾਂ ਵਤਨ ਪੰਜਾਬ ਦੀਆਂ-2023’ ਜ਼ਿਲ੍ਹਾ ਪੱਧਰੀ ਮੁਕਾਬਲੇ ਸਮਾਪਤ

‘ਖੇਡਾਂ ਵਤਨ ਪੰਜਾਬ ਦੀਆਂ-2023’

ਜ਼ਿਲ੍ਹਾ ਪੱਧਰੀ ਮੁਕਾਬਲੇ ਸਮਾਪਤ

ਸ਼ਤਰੰਜ ਅੰਡਰ-14 ਲੜਕੇ ਮੁਕਾਬਲੇ ’ਚ ਸਮਰੱਥ ਕਪੂਰ ਅੱਵਲ

ਕਿੱਕ ਬਾਕਸਿੰਗ ਅੰਡਰ- 14 ਲੜਕੇ 48 ਕਿਲੋ ਭਾਰ ਵਰਗ ’ਚ ਹੈਰੀ ਨੇ ਮਾਰੀ ਬਾਜ਼ੀ

ਜਲੰਧਰ, 5 ਅਕਤੂਬਰ :
 ਸੂਬੇ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਸਮਾਪਤੀ ਸਮਾਰੋਹ ਮੌਕੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਸਥਾਨਕ ਸਪੋਰਟਸ ਸਕੂਲ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ਼੍ਰੀ ਰਿੰਕੂ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਜਿਸ ਸਦਕਾ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕ ਖੇਡਾਂ ਨਾਲ ਜੁੜ ਰਹੇ ਹਨ। 

ਉਨਾਂ ਇਸ ਮੌਕੇ ਤੈਰਾਕੀ ਦੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਨਵਾਜ਼ਿਆ ਗਿਆ ਅਤੇ ਸੂਬਾ ਪੱਧਰੀ ਖੇਡਾਂ ਵਿਚ ਮੱਲਾਂ ਮਾਰਨ ਲਈ ਹੱਲਾਸ਼ੇਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਸਪੋਰਟਸ ਕਾਲਜ ਜਲੰਧਰ ਡਾ. ਰਣਬੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ, ਤੈਰਾਕੀ ਕੋਚ ਉਮੇਸ਼ ਸ਼ਰਮਾ, ਬਾਕਸਿੰਗ ਕੋਚ ਅਰਿਹੰਤ ਕੁਮਾਰ ਆਦਿ ਵੀ ਮੌਜੂਦ ਸਨ।

ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ :
 ਸ਼ਤਗੰਜ ਅੰਡਰ-14 ਲੜਕੇ ਮੁਕਾਬਲੇ ਵਿੱਚ ਸਮਰੱਥ ਕਪੂਰ ਨੇ ਪਹਿਲਾ, ਲਕਸ਼ਿਤ ਪੁਸਰੀ ਨੇ ਦੂਜਾ ਅਤੇ ਸਿਰੀਆਂਸ਼ ਜੈਨ ਤੇ ਭਵਿਨ ਮਲਹੋਤਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ ਵਿਚ ਸ੍ਰਿਸ਼ਟੀ ਗੁਪਤਾ ਨੇ ਪਹਿਲਾ, ਰਿੱਧੀ ਖੰਨਾ ਨੇ ਦੂਜਾ, ਅਨੰਨਿਆ ਅਰੋੜਾ ਅਤੇ ਰਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੇ ਵਿਚੋ ਯਕਸ਼ ਅਰੋੜਾ ਨੇ ਪਹਿਲਾ, ਉਤਕ੍ਰਿਸ਼ਟ ਤੁਲੀ ਨੇ ਦੂਜਾ, ਨੀਲ ਮਹਾਜਨ ਤੇ ਸੈਮਿਨ ਮਹਾਜਨ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ ਵਿਚ ਤਿਆ ਸੇਤੀਆ ਨੇ ਪਹਿਲਾ, ਅਨੀਤਾ ਵਰਮਾ ਨੇ ਦੂਜਾ, ਪ੍ਰਨੀਲ ਮਲਹੋਤਰਾ ਅਤੇ ਯਸ਼ਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਲੜਕੇ ਵਿਚ ਨਮਿੱਤਬੀਰ ਸਿੰਘ ਵਾਲੀਆ ਨੇ ਪਹਿਲਾ, ਅਦਿੱਤਿਆ ਜੈਨ ਨੇ ਦੂਜਾ, ਜੈਯਨ ਪਸਰੀਚਾ ਅਤੇ ਨੀਰਜ ਮਹਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਲੜਕੀਆਂ ਵਿਚ ਤੁਸਿਤਾ ਚੋਪੜਾ ਨੇ ਪਹਿਲਾ, ਭਵਿਆ ਰਾਏ ਨੇ ਦੂਜਾ, ਜਾਨਵੀ ਅਰੋੜਾ ਤੇ ਅਰਸਿਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਤੋਂ 30 ਲੜਕੇ ਵਿਚ ਪ੍ਰਭਸਿਮਰਨ ਸਿੰਘ ਨੇ ਪਹਿਲਾ, ਸਿਵਾਂਸ਼ ਮੰਨਨ ਨੇ ਦੂਜਾ, ਭੁਵਾਂਸ਼ ਗਾਧੀ ਤੇ ਸ਼ਿਵਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
 ਕਿੱਕ ਬਾਕਸਿੰਗ ਅੰਡਰ- 14 ਲੜਕੇ 48 ਕਿਲੋ ਭਾਰ ਵਰਗ ਵਿਚ ਹੈਰੀ ਪਹਿਲੇ ਅਤੇ ਬਸੰਤ ਦੂਜੇ ਸਥਾਨ ’ਤੇ ਰਿਹਾ।
32 ਕਿਲੋ ਭਾਰ ਵਰਗ ਵਿਚ ਅਸ਼ੀਸ਼ ਨੇ ਪਹਿਲਾ ਅਤੇ ਦਿਵਿਆਂਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
37 ਕਿਲੋ ਭਾਰ ਵਰਗ ਵਿਚੋਂ ਸ਼ਿਵਮ ਨੇ ਪਹਿਲਾ ਅਤੇ ਅਭਿਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ-42  ਵਿਚ -42 ਭਾਰ ਵਰਗ ਵਿਚ ਆਰੁਸ਼ ਸ਼ਰਮਾ ਨੇ ਪਹਿਲਾ ਅਤੇ ਵਿਰਾਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
-47 ਭਾਰ ਵਰਗ ਵਿਚੋਂ ਅਨਮੋਲ ਨੇ ਪਹਿਲਾ ਅਤੇ ਉਜਵਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
+ 47 ਭਾਰ ਵਰਗ ਵਿੱਚੋਂ ਸਰਜ ਨੇ ਪਹਿਲਾ ਅਤੇ ਧੈਰਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
 ਫੁੱਟਬਾਲ ਅੰਡਰ- 1 4 ਲੜਕੀਆਂ ਵਿਚ ਡੀ.ਪੀ.ਐਸ.ਸਕੂਲ ਜਲੰਧਰ ਦੀ ਫੁੱਟਬਾਲ ਟੀਮ ਨੇ ਪਹਿਲਾ ਅਤੇ ਹੁਸੈਨਾਬਾਦ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਡਰ- 14 ਲੜਕੇ ਵਿਚ ਵਾਈ ਐਫ ਸੀ ਰੁੜਕਾ ਕਲਾਂ ਦੀ ਟੀਮ ਨੇ ਪਹਿਲਾ ਅਤੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਟੀਮ ਨੇ ਦੂਜਾ ਅਤੇ ਕਿੱਕਰ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
 ਹਾਕੀ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿਚੋ ਮਿੱਠਾਪੁਰ ਹਾਕੀ ਅਕੈਡਮੀ ਦੀ ਟੀਮ ਨੇ ਪਹਿਲਾ, ਏਕਨੂਰ ਹਾਕੀ ਅਕੈਡਮੀ ਤੇਹਾਂਗ ਨੇ ਦੂਜਾ ਅਤੇ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21 ਤੋਂ 30 ਸਾਲ ਲੜਕੇ ਮੁਕਾਬਲੇ ਵਿਚ ਹਾਕੀ ਕਲੱਬ ਸਰੀਹ ਦੀ ਟੀਮ ਨੇ ਪਹਿਲਾ, ਈਸਟ ਫੋਰ ਕਲੱਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਅੰਡਰ 41 ਤੋਂ 55 ਸਾਲ ਵਿਚ ਧੀਣਾ ਹਾਕੀ ਕਲੱਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ।

Views: 22

Comments & Discussions

Be the first to comment on this article!



Latest News

Number of Visitors - 164668