Thu, 18 Jun 2026
Post Details

ਰਾਮ ਨਗਰ ਅਤੇ ਗਾਂਧੀ ਕੈੰਪ ਦੇ ਸੀਵਰ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ।


 ਗਾਜੀ ਗੁੱਲਾ ਅੰਡਰਪਾਥ ਦੇ ਬਾਹਰ ਇਲਾਕਾ ਨਿਵਾਸੀਆਂ ਨੇ ਕੀਤੀ ਨਗਰ ਨਿਗਮ ਦੇ ਖ਼ਿਲਾਫ਼ ਪ੍ਰਦਸ਼ਨ

ਜਲੰਧਰ ਅੱਜ ਮਿਤੀ 02 ਸਿਤੰਬਰ : (ਸੋਨੂ ਬਾਈ) : ਪਿਛਲੇ ਕਾਫੀ ਦਿਨਾ ਰਾਮ ਨਗਰ ਅਤੇ ਗਾਂਧੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਸੀਵਰ ਗਲੀਆਂ ਵਿੱਚ ਘੁੰਮ ਰਿਹਾ ਹੈ ਜਿੱਥੇ ਗਲੀਆਂ ਵਿੱਚ ਤੁਰਨਾ-ਫਿਰਨਾ ਮੁਸ਼ਕਲ ਹੁੰਦਾ ਹੈ ਉੱਥੇ ਪੀਣ ਦੇ ਪਾਣੀ ਵੀ ਗੰਦਾ ਆਉੰਦਾ ਹੈ। ਉਸ ਨੂੰ ਲੈ ਕੇ ਇਲਾਕਾ ਨਿਵਾਸੀ ਪਰੇਸ਼ਾਨ ਹਨ ਅਤੇ ਕਈ ਵਾਰ ਅਫਸਰਾਂ ਦੇ ਧਿਆਨ ਵਿੱਚ ਅਪਣੀਆ ਮੁਸ਼ਕਲਾਂ ਤੋਂ ਜਾਣੂ ਕਰਵਾ ਚੁੱਕੇ ਅਤੇ ਅਡੀਸ਼ਨਲ ਕਮੀਸ਼ਨਰ ਅਮਰਜੀਤ ਬੈਂਸ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। 

  ਤੰਗ ਆ ਕੇ ਲੋਕ ਸੜਕਾਂ ਤੇ ਉਤਰਣ ਲਈ ਹੋਏ ਮਜ਼ਬੂਰ              

 ਵਾਰਡ ਨੰ 81ਦੇ ਨਿਵਾਸ ਮਜ਼ਬੂਰ ਹੋ ਕੇ ਨਗਰ ਨਿਗਮ ਦੇ ਖ਼ਿਲਾਫ਼ ਸਮਾਜ ਸੇਵੀ ਅਤੇ ਭਾਜਪਾ ਨੇਤਰਾਂ ਨੀਲਮ ਸੋੰਧੀ ਦੀ ਅਗਵਾਈ ਹੇਠ ਗਾਜੀ ਗੁੱਲਾ ਦੇ ਅੰਡਰ ਬ੍ਰਿਜ ਦੇ ਬਾਹਰ ਨਿਗਮ ਅਤੇ ਸਰਕਾਰ ਦੇ ਨਾਰੇਵਾਜੀ ਅਤੇ ਪ੍ਰਦਰਸ਼ਨ ਕੀਤਾ। ਇਸ ਮੋਕੇ ਤੇ ਕਮਲ ਭਗਤ,ਸੰਦੀਪ, ਲੱਕੀ, ਸੋਹਨ, ਕਰਮ, ਲਾਡੀ ਭਗਤ, ਵਿਪਨ, ਜੋਗਿੰਦਰ, ਦਾਪੁ, ਪੰਮਾ, ਮੋਹਨ, ਕ੍ਰਿਸ਼ਨਾ ਪੰਡਿਤ, ਗੇਗਾ, ਅੰਜੁ ਆਦਿ ਮੋਜੁਦ ਸਨ।

 

Views: 140

Comments & Discussions

Be the first to comment on this article!



Latest News

Number of Visitors - 167564