Thu, 18 Jun 2026
Post Details

ਬਿਨਾ ਰੇਲਿੰਗ ਵਾਲਾ ਖਸਤਾ ਹਾਲ ਪੁੱਲ ਦੇ ਰਿਹਾ ਹਾਦਸਿਆਂ ਨੂੰ ਸੱਦਾ

ਜਮਸ਼ੇਰ ਖਾਸ, 5 ਸਤੰਬਰ (ਜੀ ਐਸ ਕਾਹਲੋਂ) ਹਲਕਾ ਜਲੰਧਰ ਛਾਉਣੀ ਅਤੇ ਹਲਕਾ ਨਕੋਦਰ ਨੂੰ ਪਿੰਡ ਜਗਰਾਲ ਅਤੇ ਪਿੰਡ ਬਜੂਹਾ ਖੁਰਦ ਦੀਆਂ ਲਿੰਕ ਸੜਕਾਂ ਰਾਹੀਂ ਜੋੜਨ ਵਾਲਾ ਚਿੱਟੀ ਵੇਈ ਦਾ ਬਿਨਾਂ ਰੇਲਿੰਗ ਵਾਲਾ ਖਸਤਾ ਹਾਲ ਪੁੱਲ ਲੰਬੇ ਸਮੇਂ ਤੋਂ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਪਰ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ। ਇਹ ਪੁਲ ਦੋਨੋਂ ਪਾਸਿਓਂ ਦੀ ਆਉਣ ਵਾਲੀਆਂ ਸੜਕਾਂ ਤੋਂ ਕਾਫੀ ਨੀਵਾਂ ਹੈ। ਬਰਸਾਤਾਂ ਦੇ ਦਿਨਾਂ ਵਿੱਚ ਜਿਆਦਾ ਪਾਣੀ ਆਉਣ ਕਾਰਨ ਇਹ ਪੁਲ ਡੁੱਬ ਜਾਂਦਾ ਹੈ। ਇਸ ਸਬੰਧੀ ਹਲਕਾ ਨਕੋਦਰ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਬੰਧਤ ਵਿਭਾਗ ਨੂੰ ਸੂਚਿਤ ਕਰਕੇ ਪੁਲ ਦੀ ਮੁਰੰਮਤ ਕਰਵਾਈ ਜਾਵੇਗੀ।

ਫੋਟੋ-ਪਿੰਡ ਜਗਰਾਲ ਤੋਂ ਪਿੰਡ ਬਜੂਹਾ ਖੁਰਦ ਨੂੰ ਜਾਣ ਵਾਲੀ ਸੜਕ ਵਿਚਕਾਰ ਚਿੱਟੀ ਵੇਈ ਦਾ ਬਿਨਾਂ ਰੇਲਿੰਗ ਵਾਲਾ ਖਸਤਾ ਹਾਲ ਪੁਲ।

 

Views: 82

Comments & Discussions

Be the first to comment on this article!



Latest News

Number of Visitors - 167549