Thu, 18 Jun 2026
Post Details

ਪਲਾਸਟਿਕ ਲਿਫਾਫੇ, ਪੀਣ ਵਾਲੇ ਪਾਣੀ ਦੇ ਗਿਲਾਸ,ਫੋਮ ਕੱਪ ਪਲੇਟਾਂ ਆਦਿ ਦੀ ਵਰਤੋਂ ਬੰਦ ਕਰਵਾਈ ਜਾਵੇ -  ਜਥੇਦਾਰ ਕੁਲਵੰਤ ਸਿੰਘ ਮੰਨਣ 

ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ 

ਕੂੜਾ ਗੰਦਗੀ, ਵਾਤਾਵਰਣ, ਸਿਹਤ ਸਹੂਲਤਾਂ ਤੇ ਐਜੂਕੇਸ਼ਨ ਦੀਆਂ ਸਕੀਮਾਂ ਲਾਗੂ ਕਰਕੇ ਸੁਖਬੀਰ ਸਿੰਘ ਬਾਦਲ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਕਰਨਾ ਚਾਹੁੰਦੇ ਸਨ ਵਿਕਸਤ 

ਜਲੰਧਰ 23 ਜੂਨ (ਸੋਨੂੰ) :  ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਸੀ। ਅੱਜ ਜਲੰਧਰ ਸ਼ਹਿਰ ਦੀ ਹੋ ਰਹੀ ਦੁਰਦਸ਼ਾ ਸਬੰਧੀ  ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅਗਵਾਈ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮਾਣਯੋਗ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੰਨਣ ਨੇ ਕਿਹਾ ਕਿ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਅਕਾਲੀ ਸਰਕਾਰ ਸਮੇਂ ਕਈ ਸਕੀਮਾਂ ਬਣਾਈਆਂ ਗਈਆਂ ਤੇ ਲਾਗੂ ਕੀਤੀਆਂ ਗਈਆਂ ਸਨ। ਅਕਾਲੀ ਸਰਕਾਰ ਉਪਰੰਤ ਭਾਵੇਂ ਕਾਂਗਰਸ ਸਰਕਾਰ ਆਈ ਤੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਨ੍ਹਾਂ ਸਰਕਾਰਾਂ ਨੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਤੇ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੀ ਬਜਾਏ ਨਰਕ ਸਿਟੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸਰਕਾਰਾਂ ਸਮੇਂ ਅੱਠ ਸਾਲਾਂ ਚ ਸਮਾਰਟ ਸਿਟੀ ਬਣਾਉਣ ਲਈ ਕਰੋੜਾਂ ਰੁਪਏ ਦੇ ਘਪਲੇ ਵੀ ਸਾਹਮਣੇ ਆਏ ਹਨ ਪਰ ਸਾਰੇ ਘਪਲੇ ਜਾਂਚ ਦੀ ਭੇਟ ਚੜ੍ਹ ਗਏ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਚਾਈ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ।
     ਜਥੇਦਾਰ ਮੰਨਣ ਨੇ ਕਿਹਾ ਕਿ ਕੂੜਾ ਗੰਦਗੀ,ਵਾਤਾਵਰਣ, ਸਿਹਤ ਜਾਂ ਐਜੂਕੇਸ਼ਨ ਦੀ ਗੱਲ ਹੋਵੇ ਇਹ ਸਾਰੀਆਂ ਸਕੀਮਾਂ ਨੂੰ ਲਾਗੂ ਕਰਕੇ ਸੁਖਬੀਰ ਸਿੰਘ ਬਾਦਲ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨਾ ਚਾਹੁੰਦੇ ਸੀ।ਉਸ ਸਮੇਂ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਬਣਦਾ ਵੇਖ ਜਲੰਧਰ ਵਾਸੀ ਸਕੂਨ ਮਹਿਸੂਸ ਕਰ ਰਹੇ ਸਨ ਅਤੇ ਅੱਜ ਨਰਕ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ।
  ਜਥੇਦਾਰ ਮੰਨਣ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਦੀਆਂ ਸਮਸਿਆਵਾਂ ਨੂੰ ਲੰਮੇ ਸਮੇਂ ਤੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ। ਜਲੰਧਰ ਸ਼ਹਿਰ ਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਪਲਾਸਟਿਕ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ, ਸ਼ਹਿਰ ਚ ਸੀਵਰੇਜ ਟਰੀਟਮੈਂਟ ਪਲਾਂਟ ਚ ਖਾਮੀਆਂ ਹੋਣ ਕਾਰਨ ਸ਼ਹਿਰ ਦੇ ਕਈ ਇਲਾਕੇ ਗੰਦੇ ਪਾਣੀ ਚ ਡੂਬੇ ਰਹਿੰਦੇ ਹਨ।ਕਈ ਇਲਾਕਿਆਂ ਵਿਚ ਗੰਦਾ ਪਾਣੀ ਬੈਕ ਮਾਰ ਰਿਹਾ ਹੈ, ਬਾਥਰੂਮਾਂ ਰਾਹੀਂ ਗੰਦਾ ਪਾਣੀ ਬਾਹਰ ਆ ਰਿਹਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਟ੍ਰੀਟਮੈਂਟ ਪਲਾਂਟ ਦੀ ਸੰਭਾਲ ਲਈ ਕਰੋੜਾਂ ਰੁਪਏ ਦੇ ਘਪਲੇ ਸਾਹਮਣੇ ਆ ਰਹੇ ਹਨ।ਰੋਡ ਸਵੀਪਿੰਗ ਮਸ਼ੀਨਾਂ ਦੀ ਵਰਤੋਂ ਹੀ ਨਹੀਂ ਕੀਤੀ ਜਾ ਰਹੀ ਤੇ ਇਨ੍ਹਾਂ ਮਸ਼ੀਨਾਂ ਲਈ ਤੇਲ ਜਾਰੀ ਕੀਤਾ ਜਾ ਰਿਹਾ ਹੈ। ਸ਼ਰੇਆਮ ਘਪਲੇ ਕੀਤੇ ਜਾ ਰਹੇ ਹਨ।
        *ਜਥੇਦਾਰ ਮੰਨਣ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਜੋ ਮਨੁੱਖੀ ਸਿਹਤ ਦੇ ਨਾਲ ਨਾਲ ਧਰਤੀ ਦੀ ਉਪਜਾਊ ਸ਼ਕਤੀ,ਜੰਗਲੀ ਜੀਵ, ਪਸ਼ੂ,ਪੰਛੀ, ਬਨਸਪਤੀ ਅਤੇ ਸਮੂਹਿਕ ਰੂਪ ਵਿਚ ਪੂਰੇ ਵਾਤਾਵਰਨ ਲਈ ਵੱਡੀ ਸਮਸਿਆ ਬਣ ਗਈ ਹੈ।*
     *ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਨੂੰ ਵੇਖਦੇ ਹੋਏ ਪਲਾਸਟਿਕ ਪੋਲੀਥੀਨ ਦੇ ਲਿਫਾਫੇ,ਫੋਮ ਕੱਪ ਪਲੇਟਾਂ, ਪੀਣ ਵਾਲੇ ਪਾਣੀ ਦੇ ਗਿਲਾਸ, ਹੋਰ ਪੀਣ ਵਾਲੇ ਪਦਾਰਥਾਂ ਦੇ ਪਲਾਸਟਿਕ ਦੇ ਪੈਕਟ, ਆਦਿ ਦੀ ਵਰਤੋਂ ਨੂੰ ਬੰਦ ਕਰਵਾਇਆ ਜਾਵੇ। ਅਤੇ ਮਨੁੱਖ ਦੇ ਸੁੱਚਜਾ ਜੀਵਨ ਜਿਊਣ ਲਈ ਸਮਾਜ ਨੂੰ ਇਨ੍ਹਾਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਲਈ ਉਤਸ਼ਾਹਤ ਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਬਰਸਾਤਾਂ ਜਲਦ ਸ਼ੁਰੂ ਹੋਣ ਵਾਲੀਆਂ ਹਨ। ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੀਵਰੇਜ ਦੀ ਸਫ਼ਾਈ, ਥਾਂ ਥਾਂ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਜਾਵੇ, ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ ਬੰਦ ਕੀਤਾ ਜਾਵੇ।*
     ਵਫਦ ਵਿਚ ਸ਼ਾਮਿਲ  ਇਕਬਾਲ ਸਿੰਘ ਢੀਂਡਸਾ, ਹਰਿੰਦਰ ਢੀਂਡਸਾ,ਭਜਨ ਲਾਲ ਚੋਪੜਾ, ਅਵਤਾਰ ਸਿੰਘ ਘੁੰਮਣ,ਮਨਿੰਦਰਪਾਲ ਸਿੰਘ ਗੁੰਬਰ, ਮੇਜਰ ਸਿੰਘ ਕਾਹਲੋ, ਦਲਵਿੰਦਰ ਸਿੰਘ ਬੜਿੰਗ, ਜਗਦੀਪ ਸਿੰਘ,ਰਵਿੰਦਰ ਸਿੰਘ ਸਵੀਟੀ, ਜਸਵੀਰ ਸਿੰਘ ਵਾਲੀਆ,ਅਜੀਤ ਸਿੰਘ ਮਿੱਠੂ ਬਸਤੀ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਹਰਬੰਸ ਸਿੰਘ ਗੁਰੂ ਨਾਨਕਪੁਰਾ, ਇੰਦਰਪਾਲ ਸਿੰਘ ਬੜਿੰਗ,ਗੋਰਵ ਭਗਤ, ਗਗਨਦੀਪ ਸਿੰਘ ਨਾਗੀ,ਮਨਪ੍ਰੀਤ ਚੋਪੜਾ,ਕੁਲਵਿੰਦਰ ਬਸਰਾ, ਹਰਪ੍ਰੀਤ ਸਿੰਘ ਚੋਹਾਨ,ਅਜੇ ਪਵਾਰ,ਗੁਰਜੰਟ ਸਿੰਘ, ਗੁਰਮੀਤ ਸਿੰਘ ਮਾਟਾ ਆਦਿ ਸ਼ਾਮਿਲ ਸਨ।

Views: 71

Comments & Discussions

Be the first to comment on this article!



Latest News

Number of Visitors - 167590