Sun, 21 Jun 2026
Post Details

ਸ੍ਰੀ ਗੁਰੂ *ਨਾਨਕ, ਸ੍ਰੀ ਗੁਰੂ ਰਵਿਦਾਸ ਅਤੇ ਭਗਵਾਨ ਵਾਲਮੀਕੀ ਦੇ ਸਿਧਾਂਤਾਂ ’ਤੇ ਨਵਾਂ ਪੰਜਾਬ ਸਿਰਜਣਾ ਸਾਡਾ ਸੰਕਲਪ - ਨਿਤਿਨ ਨਬੀਨ*

*ਭਾਜਪਾ ਦੇ ਕੌਮੀ ਪ੍ਰਧਾਨ ਨੇ ਜਲੰਧਰ ਵਿੱਚ ਸੰਤ ਸੰਮੇਲਨ ਦੌਰਾਨ ਰਚਾਇਆ ਸੰਵਾਦ*

*ਜਲੰਧਰ 21 ਜੂਨ* (ਸੋਨੂੰ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਪੰਜਾਬ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਹੀ ਨਹੀਂ ਕਰਦਾ, ਸਗੋਂ ਭਾਰਤ ਦੀ ਆਤਮਾ ਦੀ ਰਾਖੀ ਵੀ ਕਰਦਾ ਹੈ। ਪੰਜਾਬ ਨੂੰ ਮੌਜੂਦਾ ਸੰਕਟ ਦੇ ਦੌਰ ਵਿੱਚੋਂ ਕੱਢ ਕੇ ਸੁਰੱਖਿਅਤ, ਸਮਰਿੱਧ ਅਤੇ ਸ਼ਕਤੀਸ਼ਾਲੀ ਬਣਾਉਣਾ ਹੀ ਭਾਰਤੀ ਜਨਤਾ ਪਾਰਟੀ ਦਾ ਏਜੰਡਾ ਹੈ। ਉਹ ਜਲੰਧਰ ਵਿੱਚ ਸੰਤ ਸੰਮੇਲਨ ਦੌਰਾਨ ਪੰਜਾਬ ਭਰ ਤੋਂ ਆਏ ਸੰਤਾਂ ਅਤੇ ਮਹਾਪੁਰਸ਼ਾਂ ਨਾਲ ਸੰਵਾਦ ਰਚਾ ਰਹੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ। ਇਹ ਗੁਰੂਆਂ ਦੀ ਬਾਣੀ, ਸੰਤਾਂ ਦੀ ਤਪੱਸਿਆ ਅਤੇ ਸ਼ਹੀਦਾਂ ਦਾ ਖੂਨ ਹੈ। ਇਹ ਸੇਵਾ, ਸਮਰਪਣ ਅਤੇ ਤਿਆਗ ਦੀ ਜੀਵੰਤ ਪਰੰਪਰਾ ਹੈ। 

ਉਨ੍ਹਾਂ ਕਿਹਾ ਅੱਜ ਪੰਜਾਬ ਨਸ਼ਿਆਂ ਵਿੱਚ ਗ੍ਰਸਤ ਹੈ ਅਤੇ ਮੈਂ ਅਪੀਲ ਕਰਦਾ ਹਾਂ ਕਿ ਹਰ ਗੁਰਦੁਆਰਾ ਕਮੇਟੀ, ਆਸ਼ਰਮ, ਡੇਰਾ ਮੁਖੀ ਅਤੇ ਮੰਦਰ ਕਮੇਟੀ ਨਸ਼ਿਆਂ ਵਿੱਚੋਂ ਲੋਕਾਂ ਨੂੰ ਕੱਢਣ ਦਾ ਸਕੰਪਲ ਲੈਣ।  ਉਨ੍ਹਾਂ ਕਿਹਾ ਭਾਰਤੀ ਸਮਾਜ ਦੀ ਇਹ ਪਰੰਪਰਾ ਰਹੀ ਹੈ ਕਿ ਸੰਤ ਸਮਾਜ ਦਾ ਮਾਰਗ ਦਰਸ਼ਨ ਕਰਦੇ ਰਹੇ ਹਨ। ਅਗਰ ਸਾਰੇ ਧਾਰਮਿਕ ਸੰਸਥਾਨ ਅੱਗੇ ਆਉਣ ਤਾਂ ਪੰਜਾਬ ਦੇ ਹਾਲਾਤ ਬਦਲਣ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ। 

ਨਿਤਿਨ ਨਬੀਨ ਨੇ ਕਿਹਾ ਕਿ ਸਿੱਖ ਪਰੰਪਰਾ ਨਾ ਕੋ ਬੈਰੀ ਨਹੀਂ ਬੇਗਾਨਾ ਦਾ ਸੁਨੇਹਾ ਦਿੰਦੀ ਹੈ, ਇਹੀ ਅਸਲ ਪੰਜਾਬ ਅਤੇ ਇਹੀ ਅਸਲ ਭਾਰਤ। 
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨੇ ਕੁੱਲ ਲੋਕਾਈ ਨੂੰ ਏਕਤਾ ਤੇ ਬਰਾਬਰੀ ਦਾ ਪਾਠ ਪੜ੍ਹਾਇਆ, ਇਹ ਧਰਤੀ ਗੁਰੂ ਅਰਜਨ ਦੇਵ ਜੀ ਦੀ ਤਪੱਸਿਆ ਦੀ ਗਵਾਹ ਹੈ ਅਤੇ ਇਹ ਗੁਰੂ ਤੇਗ ਬਹਾਦਰ ਜੀ ਦੇ ਸਰਬਉੱਚ ਬਲਿਦਾਨ ਨੂੰ ਨਮਨ ਕਰਦੀ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਵੀਰਤਾ, ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਅਤੇ ਸਰਬੱਤ ਦੇ ਭਲੇ ਦਾ ਅਮਰ ਸੰਦੇਸ਼ ਦਿੰਦੀ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਦਾ ਕਣ-ਕਣ ਸਾਨੂੰ ਇਹ ਯਾਦ ਦੁਆਉਂਦਾ ਹੈ ਕਿ ਦੇਸ ਸਿਰਫ਼ ਸੱਤਾ ਨਾਲ ਹੀ ਨਹੀਂ ਚੱਲਦਾ, ਰਾਸ਼ਟਰ ਸੰਤਾਂ ਦੇ ਸੰਸਕਾਰਾਂ ਨਾਲ ਚੱਲਦਾ ਹੈ ਅਤੇ ਭਾਰਤ ਦੀ ਆਤਮਾਂ ਸੰਤਾਂ ਵਿੱਚ ਵੱਸਦੀ ਹੈ। 

ਨਿਤਿਨ ਨਬੀਨ ਨੇ ਅੱਗੇ ਕਿਹਾ ਕਿ ਰਾਜਾ ਬਦਲਦੇ ਰਹਿੰਦੇ ਹਨ, ਪਰ ਭਾਰਤ ਦੀ ਆਤਮਾ ਕਦੇ ਨਹੀਂ ਬਦਲੀ, ਪਰ ਜਦੋਂ-ਜਦੋਂ ਸਮਾਜ ਭਟਕਿਆ, ਸੰਤਾਂ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ। ਜਦੋਂ-ਜਦੋਂ ਹਨ੍ਹੇਰਾ ਵਧਿਆ, ਸੰਤਾਂ ਨੇ ਹੀ ਦੀਪ ਜਗਾਇਆ ਅਤੇ ਜਦੋਂ ਵੀ ਸਮਾਜ ਵਿੱਚ ਵੰਡੀਆਂ ਪਈਆਂ ਤਾਂ ਸੰਤਾਂ ਨੇ ਹੀ ਲੋਕਾਂ ਨੂੰ ਜੋੜਨ ਦਾ ਕਾਰਜ ਕੀਤਾ ਹੈ। 

ਉਨ੍ਹਾਂ ਕਿਹਾ ਕਿ ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ਼ ਅਤੇ ਸਭਕਾ ਪ੍ਰਯਾਸ ਸਾਡਾ ਅਜਿਹਾ ਸਕੰਪਲ ਹੈ, ਜੋ ਸਰਬੱਤ ਦੇ ਭਲੇ ਦੇ ਮਹਾਨ ਸਿਧਾਂਤ ਨੂੰ ਆਤਮਸਾਤ ਕਰਨ ਵਾਲਾ ਹੈ। ਅਸੀਂ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢ ਕੇ ਅਜਿਹੇ ਸਾਸ਼ਨ ਵਾਲਾ ਪ੍ਰਬੰਧ ਦੇਣਾ ਚਾਹੁੰਦੇ ਹਾਂ, ਜਿੱਥੇ ਹਰ ਧਰਮ, ਹਰ ਪੰਥ, ਹਰ ਡੇਰਾ ਅਤੇ ਹਰ ਸਮਾਜ ਬਰਾਬਰ ਮਾਣ ਅਤੇ ਸਨਮਾਨ ਨਾਲ ਅੱਗੇ ਵਧੇ। 

ਜਿੱਥੇ ਸਮਾਜ ਵਿੱਚ ਸਾਂਤੀ ਹੋਵੇ, ਭਾਈਚਾਰਾ ਹੋਵੇ, ਨੌਜਵਾਨਾਂ ਦੇ ਹੱਥਾਂ ਵਿੱਚ ਨਸ਼ਾ ਨਹੀਂ ਸਿੱਖਿਆ ਅਤੇ ਰੁਜ਼ਗਾਰ ਹੋਵੇ। 

*ਮੇਰੀ ਇਹ ਅਪੀਲ ਸਿਆਸੀ ਨਹੀਂ ਹੈ,ਇੱਕ ਸੇਵਕ ਵਜੋਂ ਮੈਂ ਤੁਹਾਡੇ ਸਮੂਹ ਸੰਤਾਂ ਦੇ ਚਰਨਾਂ ਵਿੱਚ ਖੜਾ ਹਾਂ। ਸਾਨੂੰ ਤੁਹਾਡੇ ਮਾਰਗ ਦਰਸ਼ਨ ਦੀ ਲੋੜ ਹੈ, ਤਾਂ ਜੋ ਅਸੀਂ ਅਜਿਹਾ ਪੰਜਾਬ ਸਿਰਜੀਏ ਜਿੱਥੇ ਨਾਨਕ ਦੀ ਬਾਣੀ ਗੂੰਜੇ, ਗੁਰੂ ਰਵਿਦਾਸ ਦੇ ਸਿਧਾਂਤਾਂ ਵਾਲਾ ਸਮਾਜ ਬਣੇ, ਭਗਵਾਨ ਵਾਲਮੀਕੀ ਜੀ ਦੀ ਮਰਿਯਾਦਾ ਕਾਇਮ ਰਹੇ ਅਤੇ ਬਾਬਾ ਜੀਵਨ ਸਿੰਘ ਦਾ ਤਿਆਗ ਨੌਜਵਾਨਾਂ ਦਾ ਪ੍ਰੇਰਣਾ ਬਣੇ।*


ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਰਾਜਸਭਾ ਸਾਂਸਦ ਵਿਕਰਮ ਸਾਹਨੀ ਅਤੇ ਸੁਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਸਣੇ ਕੋਈ ਹੋਰ ਆਗੂ ਵੀ ਹਾਜ਼ਰ ਸਨ।

Views: 11

Comments & Discussions

Be the first to comment on this article!



Latest News

Number of Visitors - 168610