Fri, 19 Jun 2026
Post Details

ਅਮਰਜੀਤ ਸਿੰਘ ਨੰਗਲ ਬਣੇ ਬਸਪਾ ਦੇ ਹਲਕਾ ਕਰਤਾਰਪੁਰ ਦੇ ਪ੍ਰਧਾਨ

 

 

G2M ਜਲ਼ੰਧਰ ਕਰਤਾਰਪੁਰ 24 ਅਗੱਸਤ 2024:- ਬਹੁਜਨ ਸਮਾਜ ਪਾਰਟੀ ਵੱਲੋਂ ਅਮਰਜੀਤ ਸਿੰਘ ਨੰਗਲ ਨੂੰ ਹਲਕਾ ਕਰਤਾਰਪੁਰ ਦਾ ਪ੍ਰਧਾਨ ਲਗਾਇਆ ਗਿਆ ਹੈ, ਜਦਕਿ ਪਹਿਲਾਂ ਪ੍ਰਧਾਨ ਰਹੇ ਸ਼ਾਦੀ ਲਾਲ ਨੂੰ ਜ਼ਿਲ੍ਹਾ ਕਮੇਟੀ ਵਿੱਚ ਲੈ ਕੇ ਜ਼ਿਲ੍ਹਾ ਦਿਹਾਤੀ ਦਾ ਸਕੱਤਰ ਲਗਾਇਆ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਬਸਪਾ ਸੂਬਾ ਜਨਰਲ ਸਕੱਤਰ ਤੇ ਲੋਕਸਭਾ ਜਲੰਧਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਇਨ੍ਹਾਂ ਤੋਂ ਇਲਾਵਾ ਗਿਆਨ ਚੰਦ ਕਰਤਾਰਪੁਰ ਨੂੰ ਹਲਕੇ ਦਾ ਜਨਰਲ ਸਕੱਤਰ, ਮੁੰਨੀ ਲਾਲ ਭਗਵਾਨਪੁਰ ਨੂੰ ਜਲੰਧਰ ਦਿਹਾਤੀ ਦਾ ਕੈਸ਼ੀਅਰ, ਸੋਹਣ ਕੁਰਾਲਾ ਨੂੰ ਹਲਕੇ ਦਾ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਵਰਕਰਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਸੰਗਠਨ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਸਪਾ ਦੇ ਜਲੰਧਰ ਦਿਹਾਤੀ ਦੇ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਕਮਲ ਬਾਦਸ਼ਾਹਪੁਰ, ਪ੍ਰਭਜਿੰਦਰ ਸਿੰਘ ਪੱਤੜ, ਹਰੀਸ਼ ਮੰਨਣ, ਪਰਮਜੀਤ ਸਿੰਘ ਮੰਨਣ, ਸ਼ਾਮ ਕਟਾਰੀਆ, ਹੈਰੀ ਧੋਗੜੀ, ਜੋਗਿੰਦਰ ਸਿੰਘ ਜੰਡੂਸਿੰਘਾ, ਮਾਣਕ ਬੁਲੰਦਪੁਰ ਆਦਿ ਵੀ ਮੌਜ਼ੂਦ ਸਨ।

Views: 120

Comments & Discussions

Be the first to comment on this article!



Latest News

Number of Visitors - 167852