Fri, 19 Jun 2026
Post Details

ਜੁਆਇੰਟ ਐਕ਼ਸ਼ਨ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਾਹਨੀ ਨੇ ਸੜਕ ਤੇ ਕੁੜਾ ਸੁੱਟਣ ਤੇ ਨਗਰ ਨਿਗਮ ਤੇ ਕਸਿਆ ਤੰਜ

ਨਗਰ ਨਿਗਮ ਜਲੰਧਰ ਆਪ ਕੁੜਾ ਸੜਕ ਸੁੱਟ ਰਹੀ ਹੈ ਤੇ ਲੋਕਾਂ ਨੂੰ ਦੇ ਰਹੀ ਹੈ ਨਾ ਸੁੱਟਣ ਦੀ ਨਸਿਹਤ : ਜਸਵਿੰਦਰ ਸਾਹਨੀ 


ਜਲੰਧਰ ਅੱਜ ਮਿਤੀ 26 ਅਗਸਤ (ਵਿਕਰਾਂਤ ਮਦਾਨ) : ਨਗਰ ਨਿਗਮ ਵੱਲੋਂ ਮਾਡਲ ਟਾਊਨ ਸ਼ਮਸ਼ਾਨ ਘਾਟ ਨਾਲ ਲੱਗਦੀ ਸੜਕ ਉੱਤੇ ਬਣਾਏ ਗਏ ਡੰਪ ਉਤੇ ਕੁੜਾ ਸੁੱਟਣ ਦੇ ਬਹੁਤ ਦੇਰ ਤੋਂ ਲੋਕਾਂ ਵੱਲੋਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਲਈ ਧਰਨਾ ਪ੍ਰਦਰਸ਼ਨ ਵੀ ਕੀਤੇ ਜਾ ਚੁੱਕੇ ਹਨ। ਲੋਕਾਂ ਵੱਲੋਂ ਬਣਾਈ ਗਈ “ਜੁਆਇੰਟ  ਐਕਸਨ ਕਮੇਟੀ” ਇਸ ਦੇ ਖਿਲਾਫ਼ ਨੈਸ਼ਨਲ ਗ੍ਰੀਨ ਟ੍ਰਿਬਿਉਨਲ  ਕੇਸ ਲੜ ਰਹੀ ਹੈ। 

ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸ. ਜਸਵਿੰਦਰ ਸਾਹਨੀ ਨੇ ਕਿਹਾ ਕਿ ਮੈਂ ਦੇਖਿਆ ਕਿ ਨਗਰ ਨਿਗਮ ਜਲੰਧਰ ਵੱਲੋਂ ਜੋ ਆਟੋ ਰਿਕਸ਼ਾ ਸ਼ਹਿਰ ਦੇ ਨਾਗਿਰਕਾ ਨੂੰ ਜਾਗਰੂਕ  ਕਰਨ ਲਈ ਬੀਤੇ ਕੁਝ ਦਿਨ ਪਹਿਲਾ ਕਮਿਸ਼ਨਰ ਸਾਹਿਬ ਨੇ ਹਰੀ ਝੰਡੀ ਦੇ ਰਵਾਨਾ ਕੀਤੇ ਸਨ। ਜਿਸ ਉਤੇ ਲੋਕਾ ਨੂੰ ਅਪੀਲ ਕੀਤੀ ਗਈ ਸੀ ਕੀ ਤੁਸੀ ਗਿਲਾ ਕੁੜਾ ਸੁੱਕਾ ਕੁੜਾ ਅਲੱਗ ਅਲੱਗ ਕਰੋ । ਬਹੁਤ ਹੀ ਵਧੀਆ ਲਿਖੇ ਸਨ । ਮੰਨ ਬਹੁਤ ਹੀ ਖੁਸ ਹੋਇਆ ਕਿ ਨਗਰ ਨਿਗਮ ਜਲੰਧਰ ਨੇ ਜਲੰਧਰ ਸ਼ਹਿਰ ਨੂੰ ਕੁੜਾ ਮੁਕਤ ਕਰਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਕਿਸੇ ਸਿਆਣੇ ਨੇ ਕਿਹਾ ਸੀ ਦੇਰ ਆਏ ਦੁਰਸਤ ਆਏ। ਪਰ ਆਟੋ ਰਿਕਸ਼ੇ  ਤੇ ਇੱਕ ਪਾਸੇ ਲਿਖਿਆ ਸੀ ਨਾਗਿਰਕਾ ਨੂੰ ਅਪੀਲ ਕੀਤੀ ਕਿ ਤੁਸੀ ਇਸ ਸ਼ਹਿਰ ਦੇ ਨਾਗਰਿਕ ਹੋ ਤੁਸੀ ਜਨਤਕ ਸਥਾਨਾਂ ਤੇ ਕੂੜਾ ਨਾ ਸੁੱਟੋ । ਇਸ ਨਾਲ ਗੰਦਗੀ ਫੈਲਦੀ ਹੈ । ਇਹ ਪੜ ਕੇ ਮੇਰਾ ਹਾਸਾ ਨਹੀ ਸੀ ਰੁਕ ਰਿਹਾ । ਮੈ ਬਾਰ ਬਾਰ ਪੜਦਾ ਪਿਆ ਸੀ ਕਿ ਨਗਰ ਨਿਗਮ ਵੱਲੋਂ ਕਿਧਰੇ ਗਲਤ ਤਾਂ ਨਹੀ ਲਿਖ ਦਿੱਤਾ। ਨਗਰ ਨਿਗਮ ਨੂੰ ਲਿਖਣਾ ਚਾਹਿਦਾ ਸੀ ਕਿ ਤੁਸੀ ਵੀ ਪਬਲਿਕ ਸਥਾਨਾਂ ਤੇ ਕੂੜਾ ਬੇ ਫ਼ਿਕਰ ਹੋ ਸੁੱਟ ਸਕਦੇ ਹੋ । ਜਿਸ ਤਰਾ ਅਸੀ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਸਾਹਮਣੇ ਚੱਲਦੀ ਹੋਈ ਰੋਡ ਉੱਤੇ ਕੇਵਲ ਵਿਹਾਰ ਵਾਲੇ ਪਾਸੇ ਪਬਲਿਕ ਪ੍ਰਾਪਰਟੀ ਸੜਕ ਤੇ ਬਿਨਾ ਰੋਕ ਟੋਕ ਤੇ ਕੁੜਾ ਸੁਟਾਵਾਂ ਰਹੇ ਹਾਂ ।
       ਹੱਦ ਕਰ ਦਿੱਤੀ ਨਗਰ ਨਿਗਮ ਜਲੰਧਰ ਦੇ ਉੱਨਾਂ ਉਚ ਅਧਿਕਾਰੀਆਂ ਨੇ ਜਿੰਨਾ ਦੀ ਕਹਿਨੀ ਕੱਥਨੀ  ਵਿੱਚ ਫ਼ਰਕ ਹੁੰਦਾ ਹੈ ।

Views: 274

Comments & Discussions

Be the first to comment on this article!



Latest News

Number of Visitors - 167852