जालंधर-अमृतसर हाईवे पर चलती कार में लगी आग, पूरी तरह जलकर हुई राख
ਬਰਸਾਤ ਦੇ ਮੋਸਮ ਅਤੇ ਲੋਕਾਂ ਦੇ ਹਿਤ ਨੂੰ ਦੇਖਦੇ ਹੋਏ ਸਮੁਹ ਸਮੁਹ ਜਥੇਬੰਦਿਆਞ ਮੰਗਲਵਾਰ ਦੀ ਹੜਤਾਲ ਵਿੱਚ ਨਹੀ ਹੋਵੇਗੀ ਸ਼ਾਮਿਲ : ਸੰਨੀ ਸਹੋਤਾ
ਜਲੰਧਰ ਅੱਜ ਮਿਤੀ 30/08/2024 (ਸੋਨੂੰ ਬਾਈ) : ਅਜੱ ਨਿਗਮ ਸਫਾਈ ਮਜਦੂਰ ਯੂਨੀਅਨ ਦੇ ਦਫਤਰ ਵਿਖੇ ਨਗਰ ਨਿਗਮ, ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਪ੍ਰਧਾਨ ਸੰਨੀ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀਵਰਮੈਨ, ਟੈਕਨੀਕਲ ਯੂਨੀਅਨ ਤੋਂ ਪ੍ਰਧਾਨ ਰਾਜ ਕੁਮਾਰ ਰਾਜੂ, ਸਰਪ੍ਰਸਤ ਪਵਨ ਬਾਬਾ ਜੀ, ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ ਤੋਂ ਸਾਰੇ ਸੈਨੇਟਰੀ ਇੰਸਪੈਕਟਰ, ਸਿਹਤ ਸਾਖਾ ਤੋਂ ਡਰਾਇਵਰ ਅਤੇ 108 ਓਪਰੇਟਰ ਯੂਨੀਅਨ ਤੋਂ ਚੇਅਰਮੈਨ ਸ਼ਾਮ ਲਾਲ
ਗਿੱਲ, ਪ੍ਰਧਾਨ ਅਨਿਲ ਸਭਰਵਾਲ ਅਤੇ ਜੁਗਲ ਕਿਸ਼ੋਰ, ਵਾਟਰ ਸਪਲਾਈ ਰਿਕਵਰੀ ਯੂਨੀਅਨ ਤੋਂ ਪ੍ਰਧਾਨ ਹਰਜੀਤ ਬੋਬੀ, ਰਿਜਿੰਦਰ ਸਭਰਵਾਲ, ਰਜਿੰਦਰ ਸ਼ਰਮਾ, ਆਦਿ ਹਾਜ਼ਰ ਹੋਏ ਜਿਸ ਵਿੱਚ ਸਰਬਸਮੰਤੀ ਨਾਲ ਇਹ ਮਾਤਾ ਪਾਸ ਕੀਤਾ ਗਿਆ ਕਿ ਅਸੀਂ ਸਮੂਹ ਜਥੇਬੰਦੀਆਂ ਮੰਗਲਵਾਰ ਨੂੰ ਹੋਣ ਵਾਲੀ ਹੜਤਾਲ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਅਸੀਂ ਸ਼ਹਿਰ ਦੀ ਬਿਹਤਰੀ ਲਈ ਪ੍ਰਸ਼ਾਸਨ ਦੇ ਨਾਲ ਖੜੇ ਹਾਂ। ਸ਼੍ਰੀ ਰਮਨਜੀਤ ਸਿੰਘ ਪ੍ਰਧਾਨ ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਕਿਹਾ ਕਿ ਜੇਕਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਜੀ ਅਤੇ ਡਵੀਜਨ ਕਮਿਸ਼ਨਰ ਜੀ ਸ਼ਹਿਰ ਦੀ ਬਿਹਤਰੀ ਲਈ ਕੂੜੇ ਦੀ ਪ੍ਰੋਸੈਸ਼ਿਗ ਖੁੱਦ ਕਰਵਾ ਸਕਦੇ ਹਨ ਤਾ ਨਗਰ ਨਿਗਮ ਦਾ ਤਾਂ ਇਸ ਵਿੱਚ ਮੁੱਢਲਾ ਫਰਜ ਬਣਦਾ ਹੈ।
ਵਿੱਕੀ ਸਹੋਤਾ ਪ੍ਰਧਾਨ ਮਿਊਸਪਲ ਇੰਪਲਾਈਜ਼ ਯੂਨੀਅਨ ਵੱਲੋਂ ਕਿਹਾ ਗਿਆ ਕਿ ਹੇਠਲੀ ਪੋਸਟ ਦਾ ਅਧਿਕਾਰੀ ਉਪਰਲੀ ਪੋਸਟ ਦਾ ਵਾਧੂ ਚਾਰਜ ਤਾ ਲੈਣਾ ਚਾਹੁੰਦਾ ਹੈ ਪਰ ਕੰਮ ਕਰਨ ਵਿੱਚ ਨਿਗਮ ਦਾ ਸਹਿਯੋਗ ਨਹੀਂ ਕਰਨਾ ਚਾਹੁੰਦੇ । ਇਸ ਲਈ ਸਾਡੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਇਹਨਾਂ ਨੂੰ ਉਪਰਲੀ ਅਸਾਮੀ ਦੇ ਦਿੱਤੇ ਗਏ 3-3 ਵਾਧੂ ਚਾਰਜ ਵਾਪਸ ਲਏ ਜਾਣ ਜੀ।
ਸ਼ਾਮ ਲਾਲ ਗਿੱਲ ਪ੍ਰਧਾਨ ਡਰਾਈਵਰ ਐਂਡ JCB ਓਪਰੇਟਰ ਯੂਨੀਅਨ ਵੱਲੋਂ ਯਕੀਨ ਦਿਵਾਇਆ ਗਿਆ ਕਿ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਅਸੀਂ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਦਿਨ ਰਾਤ ਪ੍ਰਸ਼ਾਸਨ ਦੇ ਨਾਲ ਖੜੇ ਹਾਂ।
ਚੇਅਰਮੈਨ ਨਰੇਸ਼ ਸਭਰਵਾਲ ਜੀ ਨੇ ਕਿਹਾ ਕਿ ਆਪਣੇ ਤਾਸ਼ ਵਿੱਚ ਕਿਹਾ ਕਿ ਅਸੀਂ ਸ਼ਹਿਰ ਦੀ ਬਿਹਤਰੀ ਲਈ ਬਰਸਾਤਾ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਦੇ ਨਾਲ ਹਾਂ ਪ੍ਰਸ਼ਾਸਨ ਸਾਨੂੰ ਜਿਸ ਤਰ੍ਹਾਂ ਦਾ ਵੀ ਹੁਕਮ ਲਗਾਵੇਗਾ ਅਸੀਂ ਦਿਨ-ਰਾਤ ਪ੍ਰਸ਼ਾਸਨ ਦੇ ਨਾਲ ਖੜੇ ਹਾਂ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸ੍ਰੀ ਅਸ਼ੋਕ ਤੀਲ, ਸ੍ਰੀ ਗੁਰਦਿਆਲ ਸੈਈ $1, ਕੁਲਵਿੰਦਰ
ਸਿੰਘ 51, ਵਿਕਰਾਤ ਸਿੱਧੂ 51, ਪਵਨ ਕੁਮਾਰ 51, ਰਮਨਜੀਤ ਸਿੰਘ 51, ਅਤੇ ਸਮੂਹ 51 ਅਤੇ ਗੌਰਵ ਗਿੱਲ, ਹੈਪੀ ਸੋਧੀ, ਬਲਵਿੰਦਰ ਬੰਟੀ, ਟੀਟੂ ਸੰਘਰ, ਹਨੀ ਸਭਰਵਾਲ, ਗੁਲਸ਼ਨ, ਹੁਸਨ ਲਾਲ ਘਈ, ਮੰਨੀ ਹੰਸ ਤੇ ਅੰਕਤ ਸਹੋਤਾ, ਆਦਿ ਹਾਜ਼ਰ ਹੋਏ। ਅਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਬੰਦ ਨਹੀਂ ਕੀਤਾ ਅਸੀਂ ਸਮੂਹ ਜਥੇਬੰਦੀਆਂ ਹੋਣ ਵਾਲੀ ਹੜਤਾਲ ਦੀ ਸਖਤ ਸਬਦਾਂ
ਵਿੱਚ ਨਿੰਦਾ ਕਰਦੇ ਹਾਂ ਅਤੇ ਅਸੀਂ ਸ਼ਹਿਰ ਦੀ ਬਿਹਤਰੀ ਲਈ ਦਿਨ-ਰਾਤ ਪ੍ਰਸ਼ਾਸ਼ਨ ਦੇ ਨਾਲ ਖੜੇ ਹਾਂ।
Comments & Discussions
Be the first to comment on this article!