Thu, 18 Jun 2026
Post Details

ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਸਾਥੀਆਂ ਦੇ ਨਾਲ ਭੋਗਪੁਰ ਵਿੱਚ ਜੋ ਸੀਐਮ ਜੀ ਪਲਾਂਟ ਲਗਾਉਣ ਦੇ ਖ਼ਿਲਾਫ਼ ਭੋਗਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ।

ਗੈਸ ਪਲਾਂਟ ਜੇ ਸਰਕਾਰ ਨੇ ਅਪਣਾ ਫ਼ੈਸਲਾ ਨਹੀਂ ਬਦਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਜਲੰਧਰ ਅੱਜ ਮਿਤੀ 23 ਅਪ੍ਰੈਲ (ਸੋਨੂੰ) : ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਉਹਨਾਂ ਦੇ ਹਲਕੇ ਚ ਭੋਗਪੁਰ ਵਿੱਚ ਜੋ ਸੀ.ਐਨ.ਜੀ ਪਲਾਂਟ ਲੱਗ ਜਾ ਰਿਹਾ ਹੈ ਸਰਕਾਰ ਵੱਲੋਂ ਉਸ ਦਾ ਵਿਰੋਧ ਵਿੱਚ ਅੱਜ ਭੋਗਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਭੋਗਪੁਰ ਨਿਵਾਸੀ ਦੁਕਾਨਦਾਰ ਅਤੇ ਇਲਾਕਾ ਨਿਵਾਸੀ ਨੇ ਧਰਨਾ ਪ੍ਰਦਰਸ਼ਨ ਕੀਤਾ । ਸਰਦਾਰ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਜੇਕਰ ਪਲਾਟ ਲਾਇਆ ਜਾਵੇਗਾ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ॥ ਉਹ ਆਪਣੇ ਲੋਕਾਂ ਲਈ ਜਾਨ ਮਾਲ ਦੀ ਪ੍ਰਵਾਨ ਨਹੀਂ ਕਰਨਗੇ ਜੇਕਰ ਸਰਕਾਰ ਨੇ ਇਹ ਗੈਸ ਪਲਾਂਟ ਲਾਇਆ ਉਹ ਸੰਘਰਸ਼ ਤੇਜ਼ ਕੀਤਾ ਜਾਊਗਾ ਆਹ ਨੂੰ ਉਹਨਾਂ ਨੇ ਕਿਹਾ ਅਨਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਜਾਰੀ ਕਰ ਦਿੱਤਾ ਜਾਵੇਗਾ ਉਹਨਾਂ ਦੇ ਨਾਲ ਕਾਂਗਰਸੀ ਸਮਰਥਕ ਅਤੇ ਇਲਾਕਾ ਨਿਵਾਸੀ ਕਾਰੋਬਾਰ ਸੈਂਕੜਾ ਸੈਂਕੜਾ ਲੋਕ ਧਰਨੇ ਪ੍ਰਦਰਸ਼ਨ ਤੇ ਹਾਜ਼ਰ ਸਨ। 

Views: 137

Comments & Discussions

Be the first to comment on this article!



Latest News

Number of Visitors - 167712