Thu, 18 Jun 2026
Post Details

ਐਡਵੋਕੇਟ ਬਲਰਾਮ ਸਿੰਘ ਚੰਡੀਗੜ ਪ੍ਰਸ਼ਾਸਨ ਵੱਲੋਂ ਹਾਈਕੋਰਟ ਕੋਰਟ ਦੇ ਵਧੀਕ ਪਬਲਿਕ ਪ੍ਰੈਸੀਕਿਉਟਰ ਨਿਯੁਕਤ ਕੀਤੇ ਗਏ

ਚੰਡੀਗੜ੍ਹ ਪ੍ਰਸ਼ਾਸਨ ਦੇ ਏ. ਡੀ. ਐੱਸ. ਜੇ. ਸੂਰਿਆ ਚੰਦਰ ਕਾਂਤ ਨੇ ਐਡਵੋਕੇਟ ਬਲਰਾਮ ਸਿੰਘ ਚੰਡੀਗੜ੍ਹ ਪ੍ਰਸ਼ਾਸਨ ਲਈ ਏ. ਪੀ. ਪੀ. ਨਿਯੁਕਤ ਕਰਨ ਦਾ ਪੱਤਰ ਜਾਰੀ ਕੀਤਾ ।

ਜਲੰਧਰ/ਚੰਡੀਗੜੂ 03 ਮਈ (ਸੋਨੂੰ) :  -ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਬਲਰਾਮ ਸਿੰਘ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਪੈਨਲ ਲਈ ਐਡੀਸ਼ਨਲ ਪਬਲਿਕ ਪ੍ਰੋਸੀਕਿਊਟਰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਏ. ਡੀ. ਐੱਸ. ਜੇ. ਸੂਰਿਆ ਚੰਦਰ ਕਾਂਤ ਦੇ ਦਸਤਖਤਾਂ ਹੇਠ ਜਾਰੀ ਨਿਯੁਕਤੀਆਂ ਕੀਤੀਆਂ ਗਈਆਂ। ਪ੍ਰਸ਼ਾਸਨ ਵਲੋਂ ਇਸ ਮੀਮੋ ਰਾਹੀਂ ਕੁੱਲ 26 ਨਿਯੁਕਤੀਆਂ ਕੀਤੀਆਂ ਗਈਆਂ ਹਨ। ਐਡਵੋਕੇਟ ਬਲਰਾਮ ਸਿੰਘ ਨੂੰ ਜਲੰਧਰ ਬਾਰ ਐਸੋਸੀਏਸ਼ਨ ਅਤੇ ਪੰਜਾਬ ਦੀਆਂ ਹੋਰ ਬਾਰਾਂ ਵਲੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਇਸ ਮੌਕੇ ਜਲੰਧਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਐਡਵੋਕੇਟ ਰਮਿੰਦਰ ਸਿੰਘ ਆਨੰਦ , ਐਡਵੋਕੇਟ ਨਿਮਰਤਾ ਗਿੱਲ , ਰਾਜ ਕੁਮਾਰ ਭੱਲਾ , ਐਡਵੋਕੇਟ ਬਲਰਾਜ ਸਿੰਘ (ਠਾਕੁਰ), ਗੁਰਮੇਲ ਸਿੰਘ, ਡੀ. ਐੱਸ. ਬਾਵਾ ਆਦਿ ਸ਼ਾਮਲ ਸਨ।

Views: 95

Comments & Discussions

Be the first to comment on this article!



Latest News

Number of Visitors - 167712